ਅੜਿਲ

Arril

ਅੜਿਲ:

ਲੋਗ ਅਟਕਿ ਬਹੁ ਰਹੇ ਤਿਨ ਬਚ ਮਾਨਿਯੋ

People tried to dissuade her but she did not listen to anyone.

(ਅਜਿਹਾ ਕਰਨ ਤੋਂ) ਲੋਕੀਂ ਬਹੁਤ ਰੋਕ ਹਟੇ, (ਪਰ ਉਸ ਨੇ ਕਿਸੇ ਦਾ) ਬਚਨ ਨਾ ਮੰਨਿਆ।

ਧਨੁ ਲੁਟਾਇ ਉਠਿ ਚਲੀ ਘਨੋ ਹਠ ਠਾਨਿਯੋ

Stubbornly she laundered all her wealth and commenced her mission.

ਉਹ ਧਨ ਆਦਿ ਲੁਟਾ ਕੇ ਅਤੇ ਬਹੁਤ ਹਠ ਕਰ ਕੇ ਚਲ ਪਈ।

ਰਾਮ ਦਾਸ ਪੁਰ ਛਾਡਿ ਕੀਰਤਿ ਪੁਰ ਆਇ ਕੈ

Leaving Ramdaspur, she came to Keeratpur and with the beat of the

ਰਾਮ ਦਾਸ ਪੁਰ ਨੂੰ ਛਡ ਕੇ ਕੀਰਤਪੁਰ ਆ ਗਈ

ਹੋ ਇਕ ਪਗ ਠਾਢੇ ਜਰੀ ਮ੍ਰਿਦੰਗ ਬਜਾਇ ਕੈ ॥੯॥

Drum, and standing on one leg she immolated herself.(9)

ਅਤੇ ਇਕ ਪੈਰ ਉਤੇ ਖੜੋ ਕੇ ਅਤੇ ਢੋਲ ਵਜਾ ਕੇ ਸੜ ਮੋਈ ॥੯॥