ਦੋਹਰਾ ॥
Dohira
ਦੋਹਰਾ:
ਬਹੁ ਲੋਗਨੁ ਦੇਖਤ ਜਰੀ ਇਕ ਪਗ ਠਾਢੀ ਸੋਇ ॥
When many people saw her immolating herself.
ਬਹੁਤ ਲੋਕਾਂ ਨੇ ਉਸ ਨੂੰ ਇਕ ਪੈਰ ਉਤੇ ਖੜੋਤੀ ਸੜਦਿਆਂ ਵੇਖਿਆ।
ਹੇਰਿ ਰੀਝਿ ਰੀਝਿਕ ਰਹੇ ਭੇਦ ਨ ਜਾਨਤ ਕੋਇ ॥੧੦॥
They were satisfied with her sincerity but they did not realize the truth.(10)
ਤਮਾਸ਼ਾ ਵੇਖਣ ਵਾਲੇ ਵੇਖ ਕੇ ਪ੍ਰਸੰਨ ਹੋਏ, (ਪਰ ਉਸ ਦੇ) ਭੇਦ ਨੂੰ ਕੋਈ ਵੀ ਨਹੀਂ ਪਾ ਸਕਿਆ ॥੧੦॥
ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਵਾਸ ॥
One who trust (such) a woman,
ਸਾਰੇ ਸੰਸਾਰ ਵਿਚ ਜੋ ਪੁਰਸ਼ ਇਸਤਰੀ ਉਤੇ ਵਿਸ਼ਵਾਸ ਕਰਦਾ ਹੈ,
ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ ॥੧੧॥
Within seven days he destroys himself.(11)
ਉਸ ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ ਹੋ ਜਾਂਦਾ ਹੈ ॥੧੧॥
ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿਤ ॥
One who discloses his secret to (such) a lady,
ਜੋ ਕੋਈ ਪੁਰਸ਼ ਆਪਣੇ ਚਿਤ ਦੀ (ਗੱਲ) ਇਸਤਰੀ ਨੂੰ ਦਸ ਦਿੰਦਾ ਹੈ,
ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ ॥੧੨॥
He always degrades himself.(l2)
ਉਸ ਬੰਦੇ ਨੂੰ ਇਸ ਜਗਤ ਵਿਚ ਨਿੱਤ ਖੁਆਰੀ ਹੁੰਦੀ ਹੈ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਦ੍ਰਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫॥੨੬੫॥ਅਫਜੂੰ॥
Fifteenth Parable of Auspicious Chritars Conversation of the Raja and the Minister, Completed with Benediction. (15)(265)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੰਦਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫॥੨੬੫॥ ਚਲਦਾ॥