ਮਛਿੰਦ੍ਰ ਬਾਚ ਪਾਰਸਨਾਥ ਸੋ

Speech of Matsyendra : Addressed to Parasnath :

ਮਛਿੰਦ੍ਰ ਨੇ ਕਿਹਾ, ਪਾਰਸ ਨਾਥ ਨੂੰ:

ਸਵੈਯਾ

SWAYYA

ਸਵੈਯਾ:

ਕਹਾ ਭਯੋ ਜੋ ਸਭ ਹੀ ਜਗ ਜੀਤਿ ਸੁ ਲੋਗਨ ਕੋ ਬਹੁ ਤ੍ਰਾਸ ਦਿਖਾਯੋ

“What then, if you have conquered and terrorized the whole world

ਕੀ ਹੋਇਆ ਜੇ ਸਾਰੇ ਹੀ ਜਗਤ ਨੂੰ ਜਿਤ ਕੇ ਲੋਕਾਂ ਨੂੰ ਬਹਤੁ ਡਰ ਵਿਖਾਇਆ ਹੈ।

ਅਉਰ ਕਹਾ ਜੁ ਪੈ ਦੇਸ ਬਿਦੇਸਨ ਮਾਹਿ ਭਲੇ ਗਜ ਗਾਹਿ ਬਧਾਯੋ

What then, if you have got all the countries far and near crushed under the feet of your elephants

ਹੋਰ ਕੀ (ਹੋਇਆ) ਜੇ ਦੇਸਾਂ ਬਿਦੇਸਾਂ ਵਿਚ ਹਾਥੀਆਂ ਨੂੰ ਚੰਗੀ ਤਰ੍ਹਾਂ ਸੁਸਜਿਤ ਕਰ ਕੇ ਧੌਂਸਾ ਵਜਾ ਲਿਆ ਹੈ।

ਜੋ ਮਨੁ ਜੀਤਤ ਹੈ ਸਭ ਦੇਸ ਵਹੈ ਤੁਮਰੈ ਨ੍ਰਿਪ ਹਾਥਿ ਆਯੋ

“You have not got hat mind, which conquers all the countries all the countries

ਜਿਹੜਾ ਮਨ ਸਾਰੇ ਦੇਸਾਂ ਨੂੰ ਜਿਤਦਾ ਹੈ, ਉਹ (ਮਨ) ਹੇ ਰਾਜਨ! ਤੇਰੇ ਹੱਥ ਵਸ ਨਹੀਂ ਆਇਆ।

ਲਾਜ ਗਈ ਕਛੁ ਕਾਜ ਸਰ︀ਯੋ ਨਹੀ ਲੋਕ ਗਯੋ ਪਰਲੋਕ ਪਾਯੋ ॥੧੫੯॥

You have felt shyful before it several times and in this way, you have not only lost this world, but also the next world.159.

(ਤੇਰੇ ਮਨ ਤੋਂ ਹਰ ਤਰ੍ਹਾਂ ਦੀ) ਲਾਜ ਦੂਰ ਹੋ ਗਈ, ਪਰ ਕੋਈ ਕੰਮ ਵੀ ਸਿਰੇ ਨਹੀਂ ਚੜ੍ਹਿਆ। ਤੇਰਾ ਲੋਕ ਤਾਂ ਨਸ਼ਟ ਹੋ ਗਿਆ, ਪਰੰਤੂ ਪਰਲੋਕ ਵੀ ਪ੍ਰਾਪਤ ਨਹੀਂ ਹੋ ਸਕਿਆ ॥੧੫੯॥

ਭੂਮਿ ਕੋ ਕਉਨ ਗੁਮਾਨ ਹੈ ਭੂਪਤਿ ਸੋ ਨਹੀ ਕਾਹੂੰ ਕੇ ਸੰਗ ਚਲੈ ਹੈ

“O king! Why to be egoistic for the land, which does not accompany anyone on death

ਹੇ ਰਾਜਨ! ਧਰਤੀ (ਦੀ ਬਾਦਸ਼ਾਹੀ ਦਾ) ਕੀ ਗੁਮਾਨ ਕਰਨਾ ਹੈ (ਕਿਉਂਕਿ) ਉਹ ਕਿਸੇ ਦੇ ਨਾਲ ਨਹੀਂ ਚਲੀ ਹੈ।

ਹੈ ਛਲਵੰਤ ਬਡੀ ਬਸੁਧਾ ਯਹਿ ਕਾਹੂੰ ਕੀ ਹੈ ਨਹ ਕਾਹੂੰ ਹੁਐ ਹੈ

This earth is a great deceiver, it has not become one’s own uptil today, nor it will become anyone’s own

ਇਹ ਧਰਤੀ ਬਹੁਤ ਛਲਾਵੀ (ਛੱਲਣ ਵਾਲੀ) ਹੈ (ਕਿਉਂਕਿ) ਇਹ ਕਿਸੇ ਦੀ ਨਹੀਂ ਹੈ, ਅਤੇ ਨਾ ਹੀ ਕਿਸੇ ਦੀ (ਇਸ ਨੇ) ਹੋਣਾ ਹੈ।

ਭਉਨ ਭੰਡਾਰ ਸਬੈ ਬਰ ਨਾਰਿ ਸੁ ਅੰਤਿ ਤੁਝੈ ਕੋਊ ਸਾਥ ਦੈ ਹੈ

“Your treasures and your beautiful women, none of them will accompany you at the end

ਸਾਰੇ ਘਰ, ਖ਼ਜ਼ਾਨੇ ਅਤੇ ਸੁੰਦਰ ਇਸਤਰੀ, ਅੰਤ ਸਮੇਂ ਕੋਈ ਵੀ ਤੇਰਾ ਸਾਥ ਨਹੀਂ ਦੇਵੇਗਾ।

ਆਨ ਕੀ ਬਾਤ ਚਲਾਤ ਹੋ ਕਾਹੇ ਕਉ ਸੰਗਿ ਕੀ ਦੇਹ ਸੰਗਿ ਸਿਧੈ ਹੈ ॥੧੬੦॥

Leave all others, even your own body will not accompany you.”160.

ਹੋਰ ਕਿਸੇ ਦੀ ਗੱਲ ਕਿਸ ਲਈ ਚਲਾਉਂਦੇ ਹੋ, (ਸਦਾ) ਨਾਲ ਰਹਿਣ ਵਾਲੀ ਦੇਹੀ ਵੀ ਨਾਲ ਨਹੀਂ ਜਾਵੇਗੀ ॥੧੬੦॥

ਰਾਜ ਕੇ ਸਾਜ ਕੋ ਕਉਨ ਗੁਮਾਨ ਨਿਦਾਨ ਜੁ ਆਪਨ ਸੰਗ ਜੈ ਹੈ

What to talk of this royal paraphernalia, it will also not accompany at the end

ਰਾਜ ਦੀ ਸਾਜ-ਸਜਾਵਟ ਦਾ ਕੀ ਹੰਕਾਰ ਹੈ, ਜੋ ਅੰਤ ਵੇਲੇ ਆਪਣੇ ਨਾਲ ਨਹੀਂ ਜਾਵੇਗੀ।

ਭਉਨ ਭੰਡਾਰ ਭਰੇ ਘਰ ਬਾਰ ਸੁ ਏਕ ਹੀ ਬਾਰ ਬਿਗਾਨ ਕਹੈ ਹੈ

All the places and treasures will become another’s property in an instant

ਮਹੱਲ, ਭਰੇ ਹੋਏ ਖ਼ਜ਼ਾਨੇ ਅਤੇ ਘਰ ਬਾਰ, ਇਕੋ ਵਾਰ ਹੀ ਬੇਗਾਨਿਆਂ ਦੇ ਕਹੇ ਜਾਣਗੇ (ਅਰਥਾਤ ਪਰਾਏ ਹੋ ਜਾਣਗੇ)।

ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਕੋਈ ਅੰਤਿ ਸਮੈ ਤੁਹਿ ਸਾਥ ਦੈ ਹੈ

“The sons, wife and friends etc, none of them will accompany you at the end

ਪੁੱਤਰ, ਇਸਤਰੀ, ਮਿਤਰ ਅਤੇ ਸਾਥੀ ਆਦਿ ਵਿਚੋਂ ਕੋਈ ਵੀ ਅੰਤ-ਕਾਲ ਵੇਲੇ ਤੇਰੇ ਨਾਲ ਨਹੀਂ ਜਾਏਗਾ।

ਚੇਤ ਰੇ ਚੇਤ ਅਚੇਤ ਮਹਾ ਪਸੁ ਸੰਗ ਬੀਯੋ ਸੋ ਭੀ ਸੰਗ ਜੈ ਹੈ ॥੧੬੧॥

O great animal, living in unconscious state! forsake your sleep even now, because your body, which has been born with you, it will also not accompany you.161.

ਹੇ ਬੇਸਮਝ ਮਹਾ ਪਸ਼ੂ! ਚੇਤੇ ਕਰ ਕਿ ਨਾਲ ਜਨਮਿਆ ('ਬੀਯੋ' ਸ਼ਰੀਰ) ਵੀ ਤੇਰੇ ਨਾਲ ਨਹੀਂ ਜਾਏਗਾ ॥੧੬੧॥

ਕਉਨ ਭਰੋਸ ਭਟਾਨ ਕੋ ਭੂਪਤਿ ਭਾਰ ਪਰੇ ਜਿਨਿ ਭਾਰ ਸਹੈਂਗੇ

“You cannot trust these warriors, because all of them will not endure the burden of your actions

ਹੇ ਰਾਜਨ! ਸੂਰਮਿਆਂ ਦਾ ਵੀ ਕੀ ਭਰੋਸਾ ਹੈ (ਕਿਉਂਕਿ) (ਇਨ੍ਹਾਂ ਦੇ ਸਿਰ ਉਤੇ) ਭਾਰ ਪੈਣ ਤੇ ਇਹ ਭਾਰ ਨੂੰ ਨਹੀਂ ਝਲਣਗੇ।

ਭਾਜ ਹੈ ਭੀਰ ਭਯਾਨਕ ਹੁਐ ਕਰ ਭਾਰਥ ਸੋ ਨਹੀ ਭੇਰ ਚਹੈਂਗੇ

They will all run away in front of al the dreadful afflictions

ਭਿਆਨਕ ਭੀੜ ਪੈਣ ਤੇ (ਸਾਰੇ) ਭਜ ਜਾਣਗੇ ਅਤੇ ਵੱਡਾ ਯੁੱਧ (ਅਥਵਾ ਮਹਾਭਾਰਤ ਵਰਗਾ ਯੁੱਧ) ਨਹੀਂ ਕਰਨਾ ਚਾਹੁਣਗੇ।

ਏਕ ਉਪਚਾਰ ਚਾਲ ਹੈ ਰਾਜਨ ਮਿਤ੍ਰ ਸਬੈ ਮ੍ਰਿਤ ਨੀਰ ਬਹੈਂਗੇ

“None of the measures will be useful to you and all these friends of yours will flow away like the flowing water

ਹੇ ਰਾਜਨ! ਇਕ ਉਪਚਾਰ (ਜਾਂ ਯਤਨ) ਨਹੀਂ ਚਲੇਗਾ, (ਬਸ) ਸਾਰੇ ਮਿਤਰ ਮ੍ਰਿਤੂ ਵੇਲੇ (ਕੇਵਲ ਅੱਖਾਂ ਵਿਚੋਂ) ਹੰਝੂ ਕੇਰਨਗੇ।

ਪੁਤ੍ਰ ਕਲਤ੍ਰ ਸਭੈ ਤੁਮਰੇ ਨ੍ਰਿਪ ਛੂਟਤ ਪ੍ਰਾਨ ਮਸਾਨ ਕਹੈਂਗੇ ॥੧੬੨॥

Your sons, your wife, all of them will call you a ghodt.”162.

ਹੇ ਰਾਜਨ! ਪੁੱਤਰ, ਇਸਤਰੀ (ਅਤੇ ਹੋਰ) ਸਾਰੇ ਤੇਰੇ ਪ੍ਰਾਣ ਛੁਟਣ ਤੇ 'ਮਸਾਨ' (ਭੂਤ, ਪ੍ਰੇਤ) ਕਹਿਣਗੇ ॥੧੬੨॥