ਨਰਾਜ ਛੰਦ

NARAAJ STANZA

ਨਰਾਜ ਛੰਦ:

ਕਉਨ ਭੂਪ ਭੂਮਿ ਮੈ ਬਤਾਇ ਮੋਹਿ ਦੀਜੀਯੈ

ਹੇ ਮੁਨੀਸਰ! ਮੈਨੂੰ ਦਸ ਦਿਓ ਕਿ ਭੂਮੀ ਉਤੇ ਕਿਹੜਾ ਰਾਜਾ ਹੈ

ਜੋ ਮੋਹਿ ਤ੍ਰਾਸਿ ਤ੍ਰਸ੍ਰਯੋ ਕ੍ਰਿਪਾ ਰਿਖੀਸ ਕੀਜੀਯੈ

“O sage! kindly tell me the name and address of the king, who is not fearful of me

ਜੋ ਮੇਰੇ ਡਰ ਨਾਲ ਡਰਿਆ ਨਹੀਂ ਹੈ। ਇਹ ਗੱਲ (ਦਸਣ ਦੀ) ਕ੍ਰਿਪਾ ਕਰੋ।

ਸੁ ਅਉਰ ਕਉਨ ਹੈ ਹਠੀ ਸੁ ਜਉਨ ਮੋ ਜੀਤਿਯੋ

ਹੋਰ ਕਿਹੜਾ ਹਠੀ ਸੂਰਮਾ ਹੈ ਜਿਸ ਨੂੰ ਮੈਂ ਜਿਤਿਆ ਨਹੀਂ ਹੈ।

ਅਤ੍ਰਾਸ ਕਉਨ ਠਉਰ ਹੈ ਜਹਾ ਮੋਹ ਬੀਤਿਯੋ ॥੧੫੪॥

“Who is that headstrong king, who has not been conquered by me? Which is that place, which has not come under my terror ? 154.

ਡਰ ਤੋਂ ਰਹਿਤ ਕਿਹੜਾ ਸਥਾਨ ਹੈ ਜਿਥੇ ਮੇਰਾ (ਡਰ) ਨਹੀਂ ਗੁਜ਼ਰਿਆ ਹੈ ॥੧੫੪॥

ਸੰਕ ਚਿਤ ਆਨੀਯੈ ਨਿਸੰਕ ਭਾਖ ਦੀਜੀਯੈ

ਚਿਤ ਵਿਚ ਸ਼ੰਕਾ ਨਾ ਲਿਆਓ, ਨਿਸੰਗ ਹੋ ਕੇ ਦਸ ਦਿਓ।

ਸੁ ਕੋ ਅਜੀਤ ਹੈ ਰਹਾ ਉਚਾਰ ਤਾਸੁ ਕੀਜੀਯੈ

“You may tell me the name of that mighty one unhesitatingly, who is still unconquerable.

ਸੋ ਕੌਣ ਅਜਿਤ ਰਹਿ ਗਿਆ ਹੈ, ਉਸ ਬਾਰੇ ਦਸ ਦਿਓ।

ਨਰੇਸ ਦੇਸ ਦੇਸ ਕੇ ਅਸੇਸ ਜੀਤ ਮੈ ਲੀਏ

ਦੇਸਾਂ ਦੇਸਾਂ ਦੇ ਸਾਰੇ ਰਾਜੇ ਮੈਂ ਜਿਤ ਲਏ ਹਨ।

ਛਿਤੇਸ ਭੇਸ ਭੇਸ ਕੇ ਗੁਲਾਮ ਆਨਿ ਹੂਐ ਰਹੇ ॥੧੫੫॥

“I have conquered all the kings of the countries far and near and have made all the king of the earth my slaves.155.

ਵਖ ਵਖ ਭੇਖਾਂ ਵਾਲੇ ਰਾਜੇ ਮੇਰੇ ਗੁਲਾਮ ਹੋ ਕੇ ਆ ਗਏ ਹਨ ॥੧੫੫॥

ਅਸੇਖ ਰਾਜ ਕਾਜ ਮੋ ਲਗਾਇ ਕੈ ਦੀਏ

(ਸਾਰਿਆਂ ਰਾਜਿਆਂ ਨੂੰ) ਮੈਂ ਰਾਜ-ਕਾਰਜ ਵਿਚ ਲਗਾ ਦਿੱਤਾ ਹੈ।

ਅਨੰਤ ਤੀਰਥ ਨਾਤਿ ਕੈ ਅਛਿਨ ਪੁੰਨ ਮੈ ਕੀਏ

“I have employed many kings as my servants doing my jobs and have bestowed charities after taking bath at many pilgrim-stations

ਅਨੰਤ ਤੀਰਥਾਂ ਵਿਚ ਇਸ਼ਨਾਨ ਕਰ ਕੇ, ਨਾ ਛੀਣ ਹੋਣ ਵਾਲੇ ('ਅਛਿਨ') ਪੁੰਨ ਮੈਂ ਕੀਤੇ ਹਨ।

ਅਨੰਤ ਛਤ੍ਰੀਆਨ ਛੈ ਦੁਰੰਤ ਰਾਜ ਮੈ ਕਰੋ

“I am ruling after killing innumerable Kshatriyas

ਅਨੰਤ ਛਤ੍ਰੀਆਂ ਨੂੰ ਮਾਰ ਕੇ ਮੈਂ ਅਟਲ ('ਦੁਰੰਤ') ਰਾਜ ਕਰਦਾ ਹਾਂ।

ਸੋ ਕੋ ਤਿਹੁੰ ਜਹਾਨ ਮੈ ਸਮਾਜ ਜਉਨ ਤੇ ਟਰੋ ॥੧੫੬॥

I am that one from whom the beings of all the three worlds run far away.156.

ਤਿੰਨ ਜਹਾਨਾਂ ਵਿਚ ਉਹ ਕੌਣ ਹੈ? ਜਿਸ ਦੇ ਰਾਜ-ਸਮਾਜ (ਸੈਨਿਕ ਸ਼ਕਤੀ) ਨਾਲ (ਲੋਹਾ ਲੈਣੋ) ਮੈਂ ਟਲਦਾ ਹੋਵਾਂ ॥੧੫੬॥

ਅਨੰਗ ਰੰਗ ਰੰਗ ਕੇ ਸੁਰੰਗ ਬਾਜ ਮੈ ਹਰੇ

ਬੇਸ਼ੁਮਾਰ ਰੰਗਾਂ ਵਾਲੇ ਅਤੇ ਸੁੰਦਰ ਸਰੂਪ ਵਾਲੇ ਘੋੜੇ ਮੈਂ ਖੋਹ ਲਏ ਹਨ।

ਬਸੇਖ ਰਾਜਸੂਇ ਜਗ ਬਾਜਮੇਧ ਮੈ ਕਰੇ

“I have abducted many multi-coloured horses and have performed special Rajsu and Ashvamedha Yajnas

ਵਿਸ਼ੇਸ਼ ('ਬਸੇਖ') ਰਾਜ-ਸੂਅ ਅਤੇ ਅਸ੍ਵਮੇਧ ਯੱਗ ਮੈਂ ਕੀਤੇ ਹਨ।

ਭੂਮਿ ਐਸ ਕੋ ਰਹੀ ਜਗ ਖੰਭ ਜਾਨੀਯੈ

“You may agree with me that any place or sacrificial column is not unacquainted with me

ਅਜਿਹੀ ਕੋਈ ਭੂਮੀ ਨਹੀਂ ਰਹੀ, ਜਿਥੇ (ਮੇਰੇ) ਯੱਗ ਦਾ ਖੰਭਾ (ਗਡਿਆ ਹੋਇਆ) ਨਾ ਜਾਣਿਆ ਜਾਂਦਾ ਹੋਵੇ।

ਜਗਤ੍ਰ ਕਰਣ ਕਾਰਣ ਕਰਿ ਦੁਤੀਯ ਮੋਹਿ ਮਾਨੀਯੈ ॥੧੫੭॥

You may accept me as the second Lord of the world.157.

ਜਗਤ ਦੇ ਕਰਨ ਕਾਰਨ ਵਾਲਾ ਮੈਨੂੰ (ਪ੍ਰਭੂ ਤੋਂ ਬਾਦ) ਦੂਜਾ ਮੰਨਣਾ ਚਾਹੀਦਾ ਹੈ ॥੧੫੭॥

ਸੁ ਅਤ੍ਰ ਛਤ੍ਰ ਜੇ ਧਰੇ ਸੁ ਛਤ੍ਰ ਸੂਰ ਸੇਵਹੀ

“All the warriors who hold the arms and weapons are my servants

ਜੋ ਅਸਤ੍ਰ ਅਤੇ ਛੱਤਰ ਧਾਰਨ ਕਰਨ ਵਾਲੇ (ਰਾਜੇ) ਹਨ, ਉਹ ਛਤ੍ਰੀ ਸ਼ੂਰਵੀਰ (ਮੇਰੀ) ਸੇਵਾ ਕਰਦੇ ਹਨ।

ਅਦੰਡ ਖੰਡ ਖੰਡ ਕੇ ਸੁਦੰਡ ਮੋਹਿ ਦੇਵਹੀ

I have chopped into bits the unpunishable individuals and many of them are paying tributes to me

ਜੋ ਖੰਡ ਖੰਡ ਦੇ ਅਦੰਡ (ਰਾਜੇ) ਹਨ, ਉਹ ਮੈਨੂੰ ਦੰਡ (ਕਰ) ਦਿੰਦੇ ਹਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਹਨ)।

ਸੁ ਐਸ ਅਉਰ ਕੌਨ ਹੈ ਪ੍ਰਤਾਪਵਾਨ ਜਾਨੀਐ

ਸੋ ਇਸ ਵੇਲੇ ਹੋਰ ਕੌਣ ਹੈ? ਜਿਸ ਨੂੰ ਪ੍ਰਤਾਪੀ ਜਾਣਿਆ ਜਾਵੇ।

ਤ੍ਰਿਲੋਕ ਆਜ ਕੇ ਬਿਖੈ ਜੋਗਿੰਦਰ ਮੋਹਿ ਮਾਨੀਐ ॥੧੫੮॥

“None is considered glorious like me and O great Yogi! consider me as the chief Administrator in all the three worlds.”158.

ਹੇ ਜੋਗੀ ਰਾਜ! ਤਿੰਨਾਂ ਲੋਕਾਂ ਵਿਚ ਮੈਨੂੰ ਹੀ ਮੰਨਿਆ ਜਾਂਦਾ ਹੈ ॥੧੫੮॥