ਤੋਟਕ ਛੰਦ

TOTAK STANZA

ਤੋਟਕ ਛੰਦ:

ਭਟ ਤ︀ਯਾਗ ਕੈ ਸਬ ਗਰਬ

All the warriors, forsaking their pride,

ਸੂਰਮੇ ਸਾਰਾ ਗਰਬ ਛਡ ਕੇ

ਨ੍ਰਿਪ ਤੀਰ ਬੋਲੋ ਸਰਬ

Came near the king and spoke,

ਰਾਜੇ ਕੋਲ ਜਾ ਕੇ ਕਹਿਣ ਲਗੇ।

ਨ੍ਰਿਪ ਪੂਛੀਐ ਗੁਰ ਗ︀ਯਾਨ

“O king! ask only the knowledge-Guru,

ਹੇ ਰਾਜਨ! 'ਗਿਆਨ' (ਨਾਂ ਵਾਲੇ) ਗੁਰੂ ਨੂੰ ਪੁਛ ਵੇਖੋ,

ਕਹਿ ਦੇਇ ਤੋਹਿ ਬਿਧਾਨ ॥੧੪੬॥

He will only tell us all the method.”146.

ਉਹ ਤੁਹਾਨੂੰ (ਸ਼ਾਇਦ) ਕੋਈ ਢੰਗ ਜਾਂ ਜੁਗਤ ਦਸ ਦੇਵੇ ॥੧੪੬॥

ਬਿਧਿ ਪੂਰਿ ਕੈ ਸੁਭ ਚਾਰ

ਸ਼ੁਭ ਆਚਾਰ ਦੀ ਵਿਧੀ ਪੂਰੀ ਕਰ ਕੇ

ਅਰੁ ਗ︀ਯਾਨ ਰੀਤਿ ਬਿਚਾਰਿ

The king reflected methodically and invoked knowledge and said,

ਅਤੇ ਗਿਆਨ ਦੀ ਰੀਤ ਵਿਚਾਰ ਕੇ (ਰਾਜੇ ਨੇ ਕਿਹਾ)

ਗੁਰ ਭਾਖੀਐ ਮੁਹਿ ਭੇਵ

ਹੇ ਗੁਰਦੇਵ! ਮੈਨੂੰ (ਉਹ) ਭੇਦ ਦਸ ਦਿਓ

ਕਿਮ ਦੇਖੀਐ ਮੁਨਿ ਦੇਵ ॥੧੪੭॥

“O chief Guru! tell me the mystery as to how the sage can be seen ?”147.

ਕਿ ਕਿਵੇਂ ਮੁਨੀ ਦੇਵ ਦੇ ਦਰਸ਼ਨ ਪ੍ਰਾਪਤ ਕਰਾਂ ॥੧੪੭॥

ਗੁਰ ਗ︀ਯਾਨ ਬੋਲ︀ਯੋ ਬੈਨ

'ਗਿਆਨ' ਗੁਰੂ ਨੇ ਸ਼ੁਭ

ਸੁਭ ਬਾਚ ਸੋ ਸੁਖ ਦੈਨ

Then the knowledge-Guru uttered these ambrosial words,

ਅਤੇ ਸੁਖ ਦੇਣ ਵਾਲੇ ਬਚਨ ਕਹੇ।

ਛੁਰਕਾ ਬਿਬੇਕ ਲੈ ਹਾਥ

(ਹੇ ਰਾਜਨ!) ਬਿਬੇਕ ਦਾ ਛੁਰਾ ਹੱਥ ਵਿਚ ਲੈ ਲਵੋ।

ਇਹ ਫਾਰੀਐ ਤਿਹ ਸਾਥ ॥੧੪੮॥

”O king! Take the knife of Viveka (Discrimination) and tear off this fish.”148.

ਉਸ ਨਾਲ (ਇਸ ਮੱਛ ਦਾ) ਪੇਟ ਫਾੜੋ ॥੧੪੮॥

ਤਬ ਕਾਮ ਤੈਸੋ ਕੀਨ

ਤਦ ਉਸੇ ਤਰ੍ਹਾਂ ਕੰਮ ਕੀਤਾ

ਗੁਰ ਗ︀ਯਾਨ ਜ︀ਯੋਂ ਸਿਖ ਦੀਨ

Then, whatever the Guru had instructed, it was done accordingly

ਜਿਵੇਂ 'ਗਿਆਨ' ਗੁਰੂ ਨੇ ਸਿਖਿਆ ਦਿੱਤੀ ਸੀ।

ਗਹਿ ਕੈ ਬਿਬੇਕਹਿ ਹਾਥ

ਹੱਥ ਵਿਚ ਬਿਬੇਕ (ਦੇ ਛੁਰੇ ਨੂੰ) ਪਕੜ ਕੇ,

ਤਿਹ ਚੀਰਿਆ ਤਿਹ ਸਾਥ ॥੧੪੯॥

After adopting Viveka, that fish was ripped.149.

ਉਸ ਨਾਲ ਉਸ ਨੂੰ ਚੀਰ ਦਿੱਤਾ ॥੧੪੯॥

ਜਬ ਚੀਰਿ ਪੇਟ ਬਨਾਇ

ਜਦ (ਮੱਛ ਦਾ) ਪੇਟ ਚੰਗੀ ਤਰ੍ਹਾਂ ਚੀਰਿਆ ਗਿਆ

ਤਬ ਦੇਖਏ ਜਗ ਰਾਇ

When the belly of the fish was ripped, then that great sage was seen

ਤਦ ਜਗਤ ਦੇ ਰਾਜੇ (ਮਛਿੰਦ੍ਰ) ਨੂੰ ਵੇਖਿਆ।

ਜੁਤ ਧ︀ਯਾਨ ਮੁੰਦ੍ਰਤ ਨੈਨ

(ਉਸ ਨੇ) ਧਿਆਨ ਵਿਚ ਅੱਖਾਂ ਬੰਦ ਕੀਤੀਆਂ ਹੋਈਆਂ ਸਨ

ਬਿਨੁ ਆਸ ਚਿਤ ਡੁਲੈਨ ॥੧੫੦॥

He was sitting there with closed eyes and concentration, detaching himself from all desires.150.

ਅਤੇ ਆਸ ਤੋਂ ਰਹਿਤ ਹੋਏ ਦਾ ਚਿਤ ਡੋਲਦਾ ਨਹੀਂ ਸੀ ॥੧੫੦॥

ਸਤ ਧਾਤ ਪੁਤ੍ਰਾ ਕੀਨ

ਸੱਤ ਧਾਤਾਂ ਦਾ ਇਕ ਪੁਤਲਾ ਬਣਾ ਲਿਆ।

ਮੁਨਿ ਦ੍ਰਿਸਟਿ ਤਰ ਧਰ ਦੀਨ

Then a sheet made of seven metals was put under the view of the sage

(ਉਸ ਨੂੰ) ਮੁਨੀ ਦੀ ਨਜ਼ਰ ਹੇਠਾਂ ਰੱਖ ਦਿੱਤਾ।

ਜਬ ਛੂਟਿ ਰਿਖਿ ਕੇ ਧ︀ਯਾਨ

ਜਦ ਰਿਸ਼ੀ (ਮੁਨੀ) ਦਾ ਧਿਆਨ ਛੁਟਿਆ,

ਤਬ ਭਏ ਭਸਮ ਪ੍ਰਮਾਨ ॥੧੫੧॥

When the contemplation of the sage broke, the sheet was reduced to ashes by the sight of the sage.151.

ਤਦ (ਉਹ ਪੁਤਲਾ) ਭਸਮ ਹੋ ਗਿਆ ॥੧੫੧॥

ਜੋ ਅਉਰ ਦ੍ਰਿਗ ਤਰਿ ਆਉ

ਜੇ ਹੋਰ ਕੋਈ ਅੱਖਾਂ ਤਲੇ ਆ ਜਾਂਦਾ,

ਸੋਊ ਜੀਅਤ ਜਾਨ ਪਾਉ

If anything else had come within his sight (at that time),

ਉਹ ਵੀ ਜੀਉਂਦਾ ਨਾ ਬਚਦਾ। (ਬਸ) ਜਾਣ ਲਵੋ,

ਸੋ ਭਸਮ ਹੋਵਤ ਜਾਨੁ

ਉਹ ਵੀ ਭਸਮ ਹੋ ਜਾਂਦਾ।

ਬਿਨੁ ਪ੍ਰੀਤਿ ਭਗਤ ਮਾਨੁ ॥੧੫੨॥

It could not have been saved from being reduced to ashes there can be no devotion without true love.152.

ਭਗਵਾਨ ਦੀ ਭਗਤੀ ਪ੍ਰੀਤ ਤੋਂ ਬਿਨਾ ਨਹੀਂ ਹੋ ਸਕਦੀ ॥੧੫੨॥

ਜਬ ਭਏ ਪੁਤ੍ਰਾ ਭਸਮ

ਜਦ ਪੁਤਲਾ ਭਸਮ ਹੋ ਗਿਆ, (ਤਦ ਇੰਜ ਪ੍ਰਤੀਤ ਹੋਣ ਲਗਾ)

ਜਨ ਅੰਧਤਾ ਰਵਿ ਰਸਮ

When that sheet was reduced to ashes like the destruction of the darkness by the sun,

ਮਾਨੋ ਸੂਰਜ ਦੀਆਂ ਕਿਰਨਾਂ ਨੇ ਹਨੇਰੇ ਨੂੰ (ਨਸ਼ਟ ਕਰ ਦਿੱਤਾ ਹੋਵੇ)।

ਪੁਨਿ ਪੂਛੀਆ ਤਿਹਾ ਜਾਇ

ਫਿਰ ਉਸ ਪਾਸੋਂ ਜਾ ਕੇ ਪੁਛਿਆ

ਮੁਨਿ ਰਾਜ ਭੇਦ ਬਤਾਇ ॥੧੫੩॥

Then the king went to that sage and told him the secret of his coming.153.

ਕਿ ਹੇ ਮੁਨੀਰਾਜ! (ਸਾਰਾ) ਭੇਦ ਦਸ ਦਿਓ ॥੧੫੩॥