ਦੋਹਰਾ

Dohira

ਦੋਹਰਾ:

ਤੁਪਕ ਤਬਰ ਬਰਛੀ ਬਿਸਿਖ ਅਸਿ ਅਨੇਕ ਝਮਕਾਹਿ

The gun, the axe, the bow and the sword were sparkling,

ਤੁਪਕ, ਤਬਰ, ਬਰਛੀ, ਬਾਣ, ਤਲਵਾਰ ਆਦਿ ਅਨੇਕ (ਸ਼ਸਤ੍ਰ) ਚਮਕ ਰਹੇ ਹਨ

ਧੁਜਾ ਪਤਾਕਾ ਫਰਹਰੈ ਭਾਨ ਹੇਰੇ ਜਾਹਿ ॥੩੩॥

And small banners were waving in such intensity that the Sun had become invisible.(33)

ਅਤੇ ਧੁਜਾ ਤੇ ਝੰਡੇ (ਇਸ ਤਰ੍ਹਾਂ) ਝੁਲ ਰਹੇ ਹਨ ਕਿ ਸੂਰਜ ਵੀ ਵਿਖਾਈ ਨਹੀਂ ਦਿੰਦਾ ਹੈ ॥੩੩॥

ਰਨ ਮਾਰੂ ਬਾਜੈ ਘਨੇ ਗਗਨ ਗੀਧ ਮੰਡਰਾਹਿ

Thundering and fatalist trumpets blew and the vultures started to hover in the sky.

ਰਣ ਵਿਚ ਬਹੁਤ ਮਾਰੂ ਵਾਜੇ ਵਜ ਰਹੇ ਹਨ ਅਤੇ ਆਕਾਸ਼ ਵਿਚ ਗਿਰਝਾਂ ਮੰਡਰਾ ਰਹੀਆਂ ਹਨ

ਚਟਪਟ ਦੈ ਜੋਧਾ ਬਿਕਟ ਝਟਪਟ ਕਟਿ ਕਟਿ ਜਾਹਿ ॥੩੪॥

(Supposedly) indestructible braves began to topple over in a flash.(34)

ਅਤੇ ਵਿਕਟ ਯੋਧੇ ਝਟਪਟ ਕਟੇ ਜਾ ਕੇ (ਡਿਗ ਰਹੇ ਹਨ) ॥੩੪॥

ਅਨਿਕ ਤੂਰ ਭੇਰੀ ਪ੍ਰਣਵ ਗੋਮੁਖ ਅਨਿਕ ਮ੍ਰਿਦੰਗ

Bhairi, Bhravan, Mirdang, Sankh, Vajas, Murlis, Murjs, Muchangs,

ਭੇਰੀ, ਤੂਰ, ਪ੍ਰਣਵ, ਗੋਮੁਖ, ਮ੍ਰਿਦੰਗ,

ਸੰਖ ਬੇਨੁ ਬੀਨਾ ਬਜੀ ਮੁਰਲੀ ਮੁਰਜ ਮੁਚੰਗ ॥੩੫॥

The musical instrument of various types commenced to blow. 35

ਸੰਖ, ਬੇਨ, ਬੀਨਾ, ਮੁਰਲੀ, ਮੁਰਜ, ਮੁਚੰਗ ਆਦਿ ਅਨੇਕ ਤਰ੍ਹਾਂ ਦੇ ਵਾਜੇ ਵਜਣ ਲਗ ਗਏ ਹਨ ॥੩੫॥

ਨਾਦ ਨਫੀਰੀ ਕਾਨਰੇ ਦੁੰਦਭ ਬਜੇ ਅਨੇਕ

Listening to Nafiris and Dundlis the warriors started to fight

ਨਫ਼ੀਰੀ, ਕਾਨਰੇ, ਦੁੰਦਭ ਆਦਿ ਅਨੇਕ ਨਾਦਕਾਰੀ ਵਾਜੇ ਵਜ ਰਹੇ ਹਨ।

ਸੁਨਿ ਮਾਰੂ ਕਾਤਰ ਭਿਰੇ ਰਨ ਤਜਿ ਫਿਰਿਯੋ ਏਕ ॥੩੬॥

Among themselves and none could escape.(36)

(ਰਣ) ਵਿਚ ਮਾਰੂ (ਨਗਾਰਿਆਂ ਦੀ ਆਵਾਜ਼) ਸੁਣ ਕੇ ਡਰਪੋਕ ਵੀ ਲੜਨ ਲਗ ਗਏ ਹਨ ਅਤੇ ਰਣ-ਭੂਮੀ ਨੂੰ ਛਡ ਕੇ ਇਕ ਵੀ ਨਹੀਂ ਖਿਸਕਿਆ ਹੈ ॥੩੬॥

ਕਿਚਪਚਾਇ ਜੋਧਾ ਮੰਡਹਿ ਲਰਹਿ ਸਨੰਮੁਖ ਆਨ

Gnashing their teeth, the enemies came face to face.

ਕਚੀਚੀਆਂ ਖਾ ਕੇ ਸੂਰਮੇ ਇਕ ਦੂਜੇ ਦੇ ਸਾਹਮਣੇ ਆ ਕੇ ਯੁੱਧ ਕਰਨ ਲਗੇ ਹਨ।

ਧੁਕਿ ਧੁਕਿ ਪਰੈ ਕਬੰਧ ਭੂਅ ਸੁਰ ਪੁਰ ਕਰੈ ਪਯਾਨ ॥੩੭॥

The (decapitated) heads sprung up, rolled down, and (the souls) departed for the heavens.(37)

ਧੜ ਉਛਲ ਉਛਲ ਕੇ ਧਰਤੀ ਉਤੇ ਡਿਗਦੇ ਹਨ ਅਤੇ ਸਵਰਗ ਨੂੰ ਚਲੇ ਜਾ ਰਹੇ ਹਨ ॥੩੭॥

ਰਨ ਫਿਕਰਤ ਜੰਬੁਕ ਫਿਰਹਿ ਆਸਿਖ ਅਚਵਤ ਪ੍ਰੇਤ

The jackals came to roam in the battlefield and the ghosts went around licking the blood.

ਰਣ-ਭੂਮੀ ਵਿਚ ਗਿਦੜ ਹੌਂਕਦੇ ਫਿਰਦੇ ਹਨ ਅਤੇ ਪ੍ਰੇਤ ਮਾਸ ਖਾ ਰਹੇ ਹਨ।

ਗੀਧ ਮਾਸ ਲੈ ਲੈ ਉਡਹਿ ਸੁਭਟ ਛਾਡਹਿ ਖੇਤ ॥੩੮॥

The vultures pounced down and flew away tearing the flesh. (In spite of all that) the heroes did not abandon the fields.(38)

ਗਿਰਝਾਂ ਮਾਸ ਲੈ ਲੈ ਕੇ ਉਡ ਰਹੀਆਂ ਹਨ ਅਤੇ ਯੋਧੇ ਯੁੱਧ-ਭੂਮੀ ਨੂੰ ਬਿਲਕੁਲ ਨਹੀਂ ਛਡ ਰਹੇ ॥੩੮॥