ਸਵੈਯਾ

Savaiyya

ਸਵੈਯਾ:

ਨਿਸ ਨਨਾਦ ਡਹ ਡਹ ਡਾਮਰ ਦੈ ਦੈ ਦਮਾਮਨ ਕੌ ਨਿਜਕਾਨੇ

The ones who were protagonists of the tabor’s noises and the beats of the drums,

ਧੌਂਸੇ ਦੀ ਆਵਾਜ਼ ਅਤੇ ਡਮਰੂਆਂ ਦੀ ਡਹਿ ਡਹਿ ਅਤੇ ਦਮਾਮਿਆਂ ਦੀ ਦੈ ਦੈ ਨੇੜੇ ਆ ਗਈ ਹੈ।

ਭੂਰ ਦਈਤਨ ਕੋ ਦਲ ਦਾਰੁਨ ਦੀਹ ਹੁਤੇ ਕਰਿ ਏਕ ਜਾਨੇ

Who had looked down upon the enemies, were the conquerors of the

ਦੈਂਤਾਂ ਦੇ ਬਹੁਤ ਭਾਰੀ ਅਤੇ ਭਿਆਨਕ ਦਲ ਬਹੁਤ ਵੱਡੇ ਸਨ, ਪਰ (ਹੇ ਦੇਵੀ!) ਤੂੰ ਇਕ ਦੀ ਵੀ ਪਰਵਾਹ ਨਹੀਂ ਕੀਤੀ।

ਜੀਤਿ ਫਿਰੈ ਨਵਖੰਡਨ ਕੌ ਨਹਿ ਬਾਸਵ ਸੋ ਕਬਹੂੰ ਡਰਪਾਨੇ

Nine continents of the earth, and were unafraid of the god Indra,

(ਜੋ) ਨੌਂ ਖੰਡਾਂ ਨੂੰ ਜਿਤ ਕੇ ਫਿਰਦੇ ਹਨ ਅਤੇ ਇੰਦਰ ਤੋਂ ਵੀ ਕਦੇ ਨਹੀਂ ਡਰਦੇ ਹਨ,

ਤੇ ਤੁਮ ਸੌ ਲਰਿ ਕੈ ਮਰਿ ਕੈ ਭਟ ਅੰਤ ਕੋ ਅੰਤ ਕੇ ਧਾਮ ਸਿਧਾਨੇ ॥੩੯॥

Fought to the end and departed for their heavenly abodes.(39)

ਉਹ ਯੋਧੇ (ਹੇ ਦੇਵੀ!) ਤੇਰੇ ਨਾਲ ਲੜ ਕੇ ਅਤੇ ਅੰਤ ਨੂੰ ਮਰ ਕੇ ਯਮਰਾਜ ਦੇ ਘਰ ਨੂੰ ਚਲੇ ਗਏ ਹਨ ॥੩੯॥