ਚੌਪਈ ॥

ਚੌਪਈ:

ਐਸੀ ਭਾਤਿਨ ਬਰਖ ਬਿਤਏ ॥

ਇਸ ਤਰ੍ਹਾਂ ਕਈ ਵਰ੍ਹੇ ਬੀਤ ਗਏ।

ਬਾਲਕ ਹੁਤੇ ਤਰੁਨ ਦੋਊ ਭਏ ॥

ਦੋਵੇਂ ਬਾਲਕ ਸਨ, (ਹੁਣ) ਜਵਾਨ ਹੋ ਗਏ।

ਜਬ ਅਪਨੋ ਤਿਨ ਰਾਜ ਸੰਭਾਰਿਯੋ ॥

ਜਦ ਢੋਲੇ ਨੇ ਆਪਣਾ ਰਾਜ ਭਾਗ ਸੰਭਾਲ ਲਿਆ,

ਪੂਰਬ ਕਰਿਯੋ ਬਿਵਾਹ ਚਿਤਾਰਿਯੋ ॥੧੩॥

(ਤਦ) ਪਹਿਲਾਂ ਕੀਤੇ ਵਿਆਹ ਨੂੰ ਯਾਦ ਕੀਤਾ ॥੧੩॥

ਲਰਿਕਾਪਨੋ ਦੂਰਿ ਜਬ ਭਯੋ ॥

ਜਦ (ਉਸ ਦਾ) ਬਚਪਨਾ ਦੂਰ ਹੋਇਆ

ਠੌਰਹਿ ਠੌਰ ਔਰ ਹ੍ਵੈ ਗਯੋ ॥

(ਤਾਂ ਉਸ ਦਾ ਸਰੂਪ) ਹੌਲੀ ਹੌਲੀ ਹੋਰ ਦਾ ਹੋਰ ਹੋ ਗਿਆ।

ਬਾਲਾਈ ਕਿ ਤਗੀਰੀ ਆਈ ॥

ਬਾਲਪਨ ਵਿਚ ਤਬਦੀਲੀ ਆ ਗਈ

ਅੰਗ ਅੰਗ ਫਿਰੀ ਅਨੰਗ ਦੁਹਾਈ ॥੧੪॥

ਅਤੇ ਅੰਗ ਅੰਗ ਵਿਚ ਕਾਮ ਦੇਵ ਦੀ ਦੁਹਾਈ ਫਿਰ ਗਈ ॥੧੪॥