ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥
You do not forget Maya from your mind; you beg for it with each and every breath.
ਹੇ ਨਾਨਕ! ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ (ਨਾਮ ਦੀ ਦਾਤ ਮੰਗਣ ਦੇ ਥਾਂ) ਸੁਆਸ-ਸੁਆਸ (ਮਾਇਆ ਹੀ) ਮੰਗਦਾ ਹੈ, ਦੰਮਾ ਦੰਮ = ਦਮ-ਬ-ਦਮ, ਸੁਆਸ ਸੁਆਸ।
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥
You do not even think of that God; O Nanak, it is not in your karma. ||1||
ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ ॥੧॥ ਚਿਤਿ = ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਕਰੰਮ = ਚੰਗੇ ਭਾਗ ॥੧॥