ਪਉੜੀ ॥
Pauree:
ਪਉੜੀ।
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥
Forget everything, and be friends with the One Lord alone.
ਹੋਰ ਸਭ ਚੀਜ਼ਾਂ (ਦਾ ਮੋਹ) ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ, ਥੋਕ = ਚੀਜ਼ਾਂ।
ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥
Your mind and body shall be enraptured, and the Lord shall burn away your sins.
ਤੇਰਾ ਮਨ ਖਿੜ ਆਵੇਗਾ ਤੇਰਾ ਸਰੀਰ ਹੌਲਾ-ਫੁੱਲ ਹੋ ਜਾਇਗਾ (ਕਿਉਂਕਿ) ਪਰਮਾਤਮਾ ਸਾਰੇ ਪਾਪ ਸਾੜ ਦੇਂਦਾ ਹੈ। ਨਿਹਾਲੁ = ਖਿੜਿਆ ਹੋਇਆ। ਦਹੈ = ਸਾੜ ਦੇਂਦਾ ਹੈ।
ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥
Your comings and goings in reincarnation shall cease; you shall not be reborn and die again.
(ਜਗਤ ਵਿਚ ਤੇਰਾ) ਜੰਮਣਾ ਮਰਨਾ ਮੁੱਕ ਜਾਇਗਾ, ਤੂੰ ਮੁੜ ਮੁੜ ਨਹੀਂ ਜੰਮੇ ਮਰੇਂਗਾ। ਚੁਕੈ = ਮੁੱਕ ਜਾਂਦਾ ਹੈ। ਜਨਮਿ = ਜਨਮ ਕੇ, ਜੰਮ ਕੇ।
ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥
The True Name shall be your Support, and you shall not burn in sorrow and attachment.
ਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਤੂੰ ਚਿੰਤਾ ਵਿਚ ਤੇ ਮੋਹ ਵਿਚ ਨਹੀਂ ਸੜੇਂਗਾ। ਆਧਾਰੁ = ਆਸਰਾ। ਸੋਗਿ = ਸੋਗ ਵਿਚ, ਚਿੰਤਾ ਵਿਚ। ਜਰਿ = ਸੜ।
ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥
O Nanak, gather in the treasure of the Naam, the Name of the Lord, within your mind. ||20||
ਹੇ ਨਾਨਕ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਇਕੱਠਾ ਕਰ ਰੱਖ ॥੨੦॥ ਸੰਜਿ ਧਰਿ = ਸੰਚ ਲੈ, ਇਕੱਠਾ ਕਰ ॥੨੦॥