ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥
In the pure, immaculate waters, both the lotus and the slimy scum are found.
(ਹੇ ਡੱਡੂ!) ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿਚ ਕੌਲ ਫੁੱਲ ਤੇ ਜਾਲਾ ਵੱਸਦੇ ਹਨ। ਬਿਮਲ... ਜਲ = ਬਿਮਲ (ਸਰੋਵਰ ਦੇ) ਨਿਰਮਲ ਜਲ ਮਝਾਰਿ ਬਸਸਿ। ਬਿਮਲ = ਮਲ-ਰਹਿਤ, ਸਾਫ਼। ਮਝਾਰਿ = ਵਿਚ। ਬਸਸਿ = ਵੱਸਦਾ ਹੈ। ਪਦਮਨਿ = ਕਮਲ, ਕੌਲ ਫੁੱਲ। ਜਾਵਲ = ਜਾਲਾ। ਰੇ = ਹੇ ਡੱਡੂ!
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥
The lotus flower is with the scum and the water, but it remains untouched by any pollution. ||1||
ਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤ ਵਿਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤ ਵਿਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ (ਕੌਲ ਫੁੱਲ ਨਿਰਲੇਪ ਹੀ ਰਹਿੰਦਾ ਹੈ) ॥੧॥ ਸੰਗਿ = ਸੰਗ ਵਿਚ, ਸਾਥ (ਕਰਨ) ਵਿਚ। ਦੋਖ = ਐਬ, ਨੁਕਸ ॥੧॥
ਦਾਦਰ ਤੂ ਕਬਹਿ ਨ ਜਾਨਸਿ ਰੇ ॥
You frog, you will never understand.
ਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ। ਰੇ ਦਾਦਰ = ਹੇ ਡੱਡੂ!
ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥
You eat the dirt, while you dwell in the immaculate waters. You know nothing of the ambrosial nectar there. ||1||Pause||
ਤੂੰ ਸਾਫ਼-ਸੁਥਰੇ ਪਾਣੀ ਵਿਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿਚ ਪੈ ਜਾਂਦਾ ਹੈ) ॥੧॥ ਰਹਾਉ ॥ ਭਖਸਿ = ਤੂੰ ਖਾਂਦਾ ਹੈਂ। ਸਿਬਾਲੁ = ਜਾਲਾ। ਨ ਲਖਸਿ = ਤੂੰ ਕਦਰ ਨਹੀਂ ਸਮਝਦਾ ॥੧॥ ਰਹਾਉ ॥
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥
You dwell continually in the water; the bumble bee does not dwell there, but it is intoxicated with its fragrance from afar.
ਹੇ ਡੱਡੂ! (ਤੇਰਾ) ਸਦਾ ਪਾਣੀ ਦਾ ਵਾਸ ਹੈ, ਭੌਰਾ (ਪਾਣੀ ਵਿਚ) ਨਹੀਂ ਵੱਸਦਾ, (ਫਿਰ ਭੀ) ਉਹ (ਫੁੱਲ ਦੀ) ਚੋਟੀ ਦਾ ਰਸ ਮਾਣਦਾ ਹੈ (ਚੂਸਦਾ ਹੈ)। ਬਸੁ = ਬਾਸੁ, ਵਾਸ। ਅਲੀਅਲ = ਭੌਰਾ। ਮੇਰ = ਚੋਟੀ, ਕੌਲ ਫੁੱਲ ਦੀ ਚੋਟੀ। ਚਚਾ = ਚੂਸਦਾ। ਗੁਨ = ਰਸ।
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥
Intuitively sensing the moon in the distance, the lotus bows its head. ||2||
ਕੰਮੀ ਚੰਦ ਨੂੰ ਦੂਰੋਂ ਹੀ (ਵੇਖ ਕੇ ਖਿੜ ਕੇ) ਸਿਰ ਨਿਵਾਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ ॥੨॥ ਚੰਦ = ਚੰਦ ਨੂੰ। ਕੁਮੁਦਨੀ = ਕੰਮੀ {ਨੋਟ: ਕੌਲ ਫੁੱਲ ਸੂਰਜ ਦੀ ਰੌਸ਼ਨੀ ਵਿਚ ਖਿੜਦਾ ਹੈ, ਕੰਮੀ ਚੰਦ ਦੀ ਚਾਨਣੀ ਵਿਚ ਖਿੜਦੀ ਹੈ)। ਨਿਵਸਸਿ = ਨਿਊਂਦੀ ਹੈ, (ਖਿੜ ਕੇ) ਸਿਰ ਨਿਵਾਂਦੀ ਹੈ। ਅਨਭਉ = ਦਿਲ ਦੀ ਖਿੱਚ ॥੨॥
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥
The realms of nectar are irrigated with milk and honey; you think you are clever to live in the water.
(ਥਣ ਦੇ) ਦੁੱਧ ਵਿਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤ ਹੈ (ਦੁੱਧ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ। ਦੂਧਿ = ਦੁੱਧ ਵਿਚ। ਮਧੁ = ਸ਼ਹਿਦ, ਮਿਠਾਸ। ਅੰਮ੍ਰਿਤ = ਉੱਤਮ। ਸੰਚਸਿ = (ਪਰਮਾਤਮਾ) ਇਕੱਠੀ ਕਰਦਾ ਹੈ। ਤੂ ਰੇ = ਹੇ ਡੱਡੂ! ਬਨ ਚਾਤੁਰ = ਹੇ ਪਾਣੀ (ਦੇ ਵਾਸ) ਦੇ ਚਤੁਰ ਡੱਡੂ!
ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥
You can never escape your own inner tendencies, like the love of the flea for blood. ||3||
ਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ) ॥੩॥ ਆਪੁ = ਆਪ ਨੂੰ। ਪਿਸਨ = ਚਿੱਚੜ। ਪਿਸਨ ਪ੍ਰੀਤਿ = ਚਿੱਚੜ ਦੀ ਪ੍ਰੀਤ (ਲਹੂ ਨਾਲ)। ਅਪਨਾ ਆਪੁ = ਆਪਣੇ ਸੁਭਾਵ ਨੂੰ ॥੩॥
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥
The fool may live with the Pandit, the religious scholar, and listen to the Vedas and the Shaastras.
ਵਿਦਵਾਨਾਂ ਦੀ ਸੰਗਤ ਵਿਚ ਮੂਰਖ ਬੰਦੇ ਵੱਸਦੇ ਹਨ, ਉਹਨਾਂ ਪਾਸੋਂ ਉਹ ਵੇਦ ਸ਼ਾਸਤ੍ਰ ਭੀ ਸੁਣਦੇ ਹਨ (ਪਰ ਰਹਿੰਦੇ ਮੂਰਖ ਹੀ ਹਨ। ਆਪਣਾ ਮੂਰਖਤਾ ਦਾ ਸੁਭਾਉ ਨਹੀਂ ਛੱਡਦੇ), ਪੰਡਿਤ ਸੰਗਿ = ਵਿਦਵਾਨਾਂ ਦੀ ਸੰਗਤ ਵਿਚ। ਵਸਹਿ = ਵੱਸਦੇ ਹਨ। ਜਨ = ਬੰਦੇ। ਆਗਮ = ਵੇਦ। ਸਾਸ = ਸ਼ਾਸਤ੍ਰ। ਸੁਨੇ = ਸੁਨਿ, ਸੁਣ ਕੇ।
ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥
You can never escape your own inner tendencies, like the crooked tail of the dog. ||4||
ਜਿਵੇਂ ਕੁੱਤੇ ਦੀ ਪੂਛਲ (ਕਦੇ ਆਪਣਾ ਟੇਡਾ-ਪਨ ਨਹੀਂ ਛੱਡਦੀ, ਤਿਵੇਂ ਹੇ ਡੱਡੂ!) ਤੂੰ ਕਦੇ ਆਪਣਾ ਸੁਭਾਉ ਨਹੀਂ ਛੱਡਦਾ ॥੪॥ ਨ ਛੋਡਸਿ = ਤੂੰ ਨਹੀਂ ਛੱਡਦਾ। ਸੁਆਨ ਪੂਛਿ = ਕੁੱਤੇ ਦੀ ਪੂਛਲ ॥੪॥
ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ ॥
Some are hypocrites; they do not merge with the Naam, the Name of the Lord. Some are absorbed in the Feet of the Lord, Har, Har.
ਕਈ ਐਸੇ ਪਖੰਡੀ ਬੰਦੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਪਾਂਦੇ (ਸਦਾ ਪਖੰਡ ਵਲ ਹੀ ਰੁਚੀ ਰੱਖਦੇ ਹਨ), ਕਈ ਐਸੇ ਹਨ (ਭਾਗਾਂ ਵਾਲੇ) ਜੋ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦੇ ਹਨ। ਇਕਿ = ਕਈ (ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ)। ਨਾਮਿ = ਨਾਮ ਵਿਚ।
ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥
The mortals obtain what they are predestined to receive; O Nanak, with your tongue, chant the Naam. ||5||4||
ਹੇ ਨਾਨਕ! ਤੂੰ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰ, ਧੁਰੋਂ ਪਰਮਾਤਮਾ ਵਲੋਂ ਲਿਖੀ ਬਖ਼ਸ਼ਸ਼ ਅਨੁਸਾਰ ਤੈਨੂੰ ਇਹ ਦਾਤ ਪ੍ਰਾਪਤ ਹੋ ਜਾਇਗੀ ॥੫॥੪॥ ਪਾਵਸਿ = ਤੂੰ ਪਾਏਂਗਾ। ਪੂਰਬਿ = ਪੂਰਬ ਵਿਚ, ਪਹਿਲੇ ਜੀਵਨ-ਸਮੇ ਵਿਚ ॥੫॥੪॥