ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥
Servant Nanak's mind and body are filled with ecstasy; the Guru has blessed him with the Mantra of the Lord's Name. ||4||5||7||12||18||7||37||
ਹੇ ਦਾਸ ਨਾਨਕ! (ਆਖ-ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ ॥੪॥੫॥੭॥੧੨॥੧੮॥੭॥੩੭॥ ਮਨਿ = ਮਨ ਵਿਚ। ਤਨਿ = ਤਨ ਵਿਚ। ਗੁਰਿ = ਗੁਰੂ ਨੇ। ਹਰਿ ਭੰਞੁ = ਹਰਿ-ਭਜਨ, ਹਰਿ-ਨਾਮ ॥੪॥੫॥੭॥੧੨॥੧੮॥੭॥੩੭॥