ਦੋਹਰਾ ॥
Dohira
ਦੋਹਰਾ:
ਨ੍ਰਿਪ ਤਾ ਸੌ ਐਸੌ ਕਹਾ ਰਹੋ ਤਿਸੀ ਕੀ ਹੋਇ ॥
He then added, ‘You must remain her confidant.
ਰਾਜੇ ਨੇ (ਦਾਸੀ ਨੂੰ) ਇਸ ਤਰ੍ਹਾਂ ਕਿਹਾ ਕਿ (ਤੂੰ) ਉਸੇ ਦੀ ਹੋ ਕੇ ਰਹਿ।
ਭੇਦ ਸਕਲ ਮੁਹਿ ਦੀਜਿਯਹੁ ਜੁ ਕਛੁ ਕਹੈ ਤ੍ਰਿਯ ਸੋਇ ॥੨੧॥
‘And whatever she tells you, you keep on revealing that to me.’(21)
ਜੋ ਉਹ ਇਸਤਰੀ ਕਹੇ, ਉਸ ਸਭ ਦਾ ਭੇਦ ਮੈਨੂੰ ਦੇ ਦਿਆ ਕਰ ॥੨੧॥
ਵਾ ਹੀ ਕੀ ਹੋਈ ਰਹਤ ਨਿਤ ਤਿਹ ਅਧਿਕ ਰਿਝਾਇ ॥
Apparently she became ally of Rani and tried to keep her happy.
ਉਹ (ਦਾਸੀ) ਉਸ (ਰਾਣੀ) ਦੀ ਹੀ ਹੋਈ ਰਹੀ ਅਤੇ ਉਸ ਨੂੰ ਅਧਿਕ ਪ੍ਰਸੰਨ ਕਰਦੀ ਰਹੀ।
ਜੁ ਕਛੁ ਭੇਦ ਅਬਲਾ ਕਹੈ ਦੇਤ ਨ੍ਰਿਪਤਿ ਕਹ ਆਇ ॥੨੨॥
Everything she came to learn, she would come and tell the Raja.(22)
ਜੋ ਭੇਦ ਦੀ ਗੱਲ ਅਬਲਾ (ਰਾਣੀ) ਕਰਦੀ, ਉਹ ਆ ਕੇ ਰਾਜੇ ਨੂੰ ਦਸ ਦਿੰਦੀ ॥੨੨॥