ਭੈਰਉ ਮਹਲਾ

Bhairao, Third Mehl:

ਭੈਰਉ ਤੀਜੀ ਪਾਤਿਸ਼ਾਹੀ।

ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ

Love of the Lord of the Universe saved Sanak and his brother, the sons of Brahma.

ਸਨਕ, ਸਨੰਦਨ, ਸਨਤਾਨ, ਸਨਤਕੁਮਾਰ-ਬ੍ਰਹਮਾ ਦੇ ਇਹਨਾਂ ਚਾਰ ਪੁੱਤਰਾਂ- ਨੂੰ ਪਰਮਾਤਮਾ ਦੇ (ਚਰਨਾਂ ਦੇ) ਪਿਆਰ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ, ਸਨਕਾਦਿਕ = ਸਨਕ ਆਦਿਕ ਸਨਕ, ਸਨੰਦਨ, ਸਨਤਕੁਮਾਰ, ਸਨਾਤਨ; ਇਹ ਬ੍ਰਹਮਾ ਦੇ ਚਾਰ ਪੁੱਤਰ। ਉਧਾਰੇ = (ਸੰਸਾਰ-ਸਮੁੰਦਰ ਤੋਂ) ਬਚਾਏ।

ਰਾਮ ਨਾਮ ਸਬਦਿ ਬੀਚਾਰੇ ॥੧॥

They contemplated the Word of the Shabad, and the Name of the Lord. ||1||

(ਕਿਉਂਕਿ) ਉਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਇਆ ॥੧॥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਬੀਚਾਰੇ = ਵਿਚਾਰ ਕੀਤੀ, ਆਪਣੇ ਮਨ ਵਿਚ ਵਸਾਏ ॥੧॥

ਹਰਿ ਜੀਉ ਅਪਣੀ ਕਿਰਪਾ ਧਾਰੁ

O Dear Lord, please shower me with Your Mercy,

ਹੇ ਪ੍ਰਭੂ ਜੀ! (ਮੇਰੇ ਉਤੇ) ਆਪਣੀ ਕਿਰਪਾ ਕਰੀ ਰੱਖ, ਹਰਿ ਜੀਉ = ਹੇ ਹਰੀ! ਧਾਰੁ = ਕਰ।

ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ

that as Gurmukh, I may embrace love for Your Name. ||1||Pause||

ਤਾਂ ਕਿ ਗੁਰੂ ਦੀ ਸਰਨ ਪੈ ਕੇ (ਮੇਰਾ) ਪਿਆਰ (ਤੇਰੇ) ਨਾਮ ਵਿਚ ਹੀ ਬਣਿਆ ਰਹੇ ॥੧॥ ਰਹਾਉ ॥ ਗੁਰਮੁਖਿ = ਗੁਰੂ ਦੀ ਰਾਹੀਂ। ਨਾਮੇ = ਨਾਮ ਵਿਚ ਹੀ। ਲਗੈ = ਬਣਿਆ ਰਹੇ ॥੧॥ ਰਹਾਉ ॥

ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ

Whoever has true loving devotional worship deep within his being

ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਪ੍ਰੀਤਿ-ਭਗਤੀ ਪੈਦਾ ਹੁੰਦੀ ਹੈ, ਅੰਤਰਿ = (ਜਿਸ ਮਨੁੱਖ ਦੇ) ਅੰਦਰ। ਸਾਚੀ = ਸਦਾ ਕਾਇਮ ਰਹਿਣ ਵਾਲੀ।

ਪੂਰੈ ਗੁਰਿ ਮੇਲਾਵਾ ਹੋਇ ॥੨॥

meets the Lord, through the Perfect Guru. ||2||

ਪੂਰੇ ਗੁਰੂ ਦੀ ਰਾਹੀਂ ਉਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੨॥ ਪੂਰੈ ਗੁਰਿ = ਪੂਰੇ ਗੁਰੂ ਦੀ ਰਾਹੀਂ। ਮੇਲਾਵਾ = ਮਿਲਾਪ ॥੨॥

ਨਿਜ ਘਰਿ ਵਸੈ ਸਹਜਿ ਸੁਭਾਇ

He naturally, intuitively dwells within the home of his own inner being.

ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪਿਆਰ ਵਿਚ ਟਿਕ ਕੇ, ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਕਰੀ ਰੱਖਦਾ ਹੈ, ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥

The Naam abides within the mind of the Gurmukh. ||3||

(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥ ਮਨਿ = ਮਨ ਵਿਚ ॥੩॥

ਆਪੇ ਵੇਖੈ ਵੇਖਣਹਾਰੁ

The Lord, the Seer, Himself sees.

ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਜਿਹੜਾ ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰ ਰਿਹਾ ਹੈ, ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਵੇਖਣਹਾਰੁ = ਸੰਭਾਲ ਕਰ ਸਕਣ ਵਾਲਾ ਪ੍ਰਭੂ!

ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥

O Nanak, enshrine the Naam within your heart. ||4||8||

ਹੇ ਨਾਨਕ! ਉਸ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖ ॥੪॥੮॥ ਉਰ = ਹਿਰਦਾ। ਧਾਰਿ = ਧਾਰ ਕੇ, ਟਿਕਾ ਕੇ ॥੪॥੮॥