ਭੈਰਉ ਮਹਲਾ

Bhairao, Third Mehl:

ਭੈਰਉ ਤੀਜੀ ਪਾਤਿਸ਼ਾਹੀ।

ਕਲਜੁਗ ਮਹਿ ਰਾਮ ਨਾਮੁ ਉਰ ਧਾਰੁ

In this Dark Age of Kali Yuga, enshrine the Lord's Name within your heart.

ਇਸ ਵਿਕਾਰਾਂ-ਭਰੇ ਜਗਤ ਵਿਚ (ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ। ਕਲਜੁਗ ਮਹਿ = ਕਲਜੁਗ ਵਿਚ, ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਕਰ ਰਹੇ}। ਉਰ = ਹਿਰਦਾ। ਧਾਰੁ = ਵਸਾਈ ਰੱਖ।

ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥

Without the Name, ashes will be blown in your face. ||1||

(ਜਿਹੜਾ ਮਨੁੱਖ) ਨਾਮ ਤੋਂ ਖ਼ਾਲੀ (ਰਹਿੰਦਾ ਹੈ, ਉਹ ਲੋਕ ਪਰਲੋਕ ਦੀ) ਨਿਰਾਦਰੀ ਹੀ ਖੱਟਦਾ ਹੈ ॥੧॥ ਮਾਥੈ = (ਆਪਣੇ) ਮੱਥੇ ਉਤੇ, ਮੂੰਹ ਉੱਤੇ। ਪਾਵੈ = (ਉਹ ਮਨੁੱਖ) ਪਾਂਦਾ ਹੈ। ਛਾਰੁ = (ਲੋਕ ਪਰਲੋਕ ਦੀ ਨਿਰਾਦਰੀ ਦੀ) ਸੁਆਹ, ਮੁਕਾਲਖ। ਮਾਥੈ ਪਾਵੈ = ਆਪਣੇ ਮੂੰਹ ਉੱਤੇ ਪਾਂਦਾ ਹੈ, ਖੱਟਦਾ ਹੈ ॥੧॥

ਰਾਮ ਨਾਮੁ ਦੁਲਭੁ ਹੈ ਭਾਈ

The Lord's Name is so difficult to obtain, O Siblings of Destiny.

ਹੇ ਭਾਈ! (ਹੋਰ ਪਦਾਰਥਾਂ ਦੇ ਟਾਕਰੇ ਤੇ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਦੁਲਭੁ = ਦੁਰਲੱਭ, ਮੁਸ਼ਕਿਲ ਨਾਲ ਮਿਲਣ ਵਾਲਾ। ਭਾਈ = ਹੇ ਭਾਈ!

ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ

By Guru's Grace, it comes to dwell in the mind. ||1||Pause||

(ਇਹ ਤਾਂ) ਗੁਰੂ ਦੀ ਕਿਰਪਾ ਨਾਲ (ਕਿਸੇ ਭਾਗਾਂ ਵਾਲੇ ਦੇ) ਮਨ ਵਿਚ ਆ ਕੇ ਵੱਸਦਾ ਹੈ ॥੧॥ ਰਹਾਉ ॥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ ॥੧॥ ਰਹਾਉ ॥

ਰਾਮ ਨਾਮੁ ਜਨ ਭਾਲਹਿ ਸੋਇ

That humble being who seeks the Lord's Name,

ਸਿਰਫ਼ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਭਾਲਦੇ ਹਨ, ਜਨ ਸੋਇ = {ਬਹੁ-ਵਚਨ} ਉਹ ਮਨੁੱਖ। ਭਾਲਹਿ = ਭਾਲਦੇ ਹਨ, ਖੋਜਦੇ ਹਨ, ਭਾਲ ਕਰਦੇ ਹਨ।

ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥

receives it from the Perfect Guru. ||2||

ਪੂਰੇ ਗੁਰੂ ਪਾਸੋਂ (ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ) ਹਰਿ-ਨਾਮ ਦੀ ਪ੍ਰਾਪਤੀ (ਲਿਖੀ ਹੋਈ ਹੈ) ॥੨॥ ਤੇ = ਤੋਂ। ਪ੍ਰਾਪਤਿ = ਪ੍ਰਾਪਤੀ, ਮੇਲ, ਸੰਜੋਗ ॥੨॥

ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ

Those humble beings who accept the Will of the Lord, are approved and accepted.

ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰਕੇ) ਮੰਨਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਸਤਕਾਰੇ ਜਾਂਦੇ ਹਨ, ਮੰਨਹਿ = ਠੀਕ ਸਮਝਦੇ ਹਨ। ਸੇ ਜਨ = {ਬਹੁ-ਵਚਨ} ਉਹ ਮਨੁੱਖ। ਪਰਵਾਣੁ = ਕਬੂਲ, ਸਤਕਾਰੇ ਜਾਂਦੇ ਹਨ।

ਗੁਰ ਕੈ ਸਬਦਿ ਨਾਮ ਨੀਸਾਣੁ ॥੩॥

Through the Word of the Guru's Shabad, they bear the insignia of the Naam, the Name of the Lord. ||3||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਨ੍ਹਾਂ ਮਨੁੱਖਾਂ ਨੂੰ) ਹਰਿ-ਨਾਮ (ਦੀ ਪਰਾਪਤੀ) ਦਾ ਪਰਵਾਨਾ (ਮਿਲ ਜਾਂਦਾ ਹੈ) ॥੩॥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ। ਨਾਮ ਨੀਸਾਣੁ = ਹਰਿ-ਨਾਮ ਦਾ ਪਰਵਾਨਾ ॥੩॥

ਸੋ ਸੇਵਹੁ ਜੋ ਕਲ ਰਹਿਆ ਧਾਰਿ

So serve the One, whose power supports the Universe.

ਹੇ ਭਾਈ! ਉਸ (ਪਰਮਾਤਮਾ) ਦੀ ਸੇਵਾ-ਭਗਤੀ ਕਰੋ, ਗੁਰੂ ਦੀ ਰਾਹੀਂ ਉਸ ਦੇ ਨਾਮ ਨੂੰ ਪਿਆਰ ਕਰੋ, ਸੋ = ਉਸ ਪਰਮਾਤਮਾ ਨੂੰ। ਸੇਵਹੁ = ਸਿਮਰੋ। ਕਲ = ਕਲਾ, ਸੱਤਿਆ। ਰਹਿਆ ਧਾਰਿ = ਟਿਕਾ ਰਿਹਾ ਹੈ।

ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥

O Nanak, the Gurmukh loves the Naam. ||4||9||

ਹੇ ਨਾਨਕ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਮਰਯਾਦਾ ਨੂੰ ਆਪਣੀ ਸੱਤਿਆ ਨਾਲ ਤੋਰ ਰਿਹਾ ਹੈ ॥੪॥੯॥ ਪਿਆਰਿ = ਪਿਆਰ ਕਰ, ਪਿਆਰ ਨਾਲ ਹਿਰਦੇ ਵਿਚ ਵਸਾਓ ॥੪॥੯॥