ਦੋਹਰਾ ॥
Dohira
ਦੋਹਰਾ:
ਤਾ ਤੇ ਯਾ ਕੀ ਕਬਰ ਖਨਿ ਗਾਡਹੁ ਇਹੀ ਬਨਾਇ ॥
‘Making hIs grave there, you bury him,
ਇਸ ਲਈ ਇਸ ਦੀ ਕਬਰ ਪੁਟ ਕੇ ਇਥੇ ਹੀ ਦਫ਼ਨਾ ਦਿਓ
ਅਸ੍ਵ ਬਸਤ੍ਰ ਲੈ ਜਾਹੁ ਘਰ ਦੇਹੁ ਸੰਦੇਸੋ ਜਾਇ ॥੩੯॥
‘And take home his clothes and inform the people there.’(39)
ਅਤੇ ਇਸ ਦਾ ਘੋੜਾ ਅਤੇ ਬਸਤ੍ਰ ਲੈ ਕੇ ਘਰ ਜਾਓ ਅਤੇ ਜਾ ਕੇ ਸਾਰਾ ਸੁਨੇਹਾ ਦਿਓ ॥੩੯॥
ਬਾਨੀ ਸੁਨਿ ਗਾਡਿਯੋ ਤਿਸੈ ਭਏ ਪਵਨ ਭ੍ਰਿਤ ਭੇਸ ॥
After listening to this command from the heaven, they buried him there,
ਆਕਾਸ਼ ਬਾਣੀ ਸੁਣ ਕੇ ਉਸ ਨੂੰ (ਉਥੇ ਹੀ) ਗਡ ਦਿੱਤਾ ਅਤੇ ਨੌਕਰ ਪਵਨ ਦਾ ਰੂਪ ਹੋ ਗਏ। (ਅਰਥਾਤ ਬਹੁਤ ਜਲਦੀ ਚਲ ਪਏ)।
ਅਸ੍ਵ ਬਸਤ੍ਰ ਲੈ ਲਾਲ ਕੇ ਬਾਲਹਿ ਦਯੋ ਸੰਦੇਸ ॥੪੦॥
And taking his flying-horse and clothes, they conveyed the message to his wife (Sassi Kala).(40)
ਘੋੜਾ ਅਤੇ ਬਸਤ੍ਰ ਲੈ ਕੇ (ਉਨ੍ਹਾਂ ਨੇ) ਬਾਲਾ (ਸਸਿਯਾ) ਨੂੰ ਸੁਨੇਹਾ ਦਿੱਤਾ ॥੪੦॥