ਚੌਪਈ ॥
Chaupaee
ਚੌਪਈ:
ਐਸੋ ਹਾਲ ਚਾਕਰਨ ਭਯੋ ॥
ਨੌਕਰਾਂ ਦਾ ਅਜਿਹਾ ਹਾਲ ਹੋ ਗਿਆ
ਜਨੁਕ ਧਨੀ ਨ੍ਰਿਧਨੀ ਹ੍ਵੈ ਗਯੋ ॥
Losing the Raja, servants felt like a wealthy-man becoming a pauper.
ਮਾਨੋ (ਅਚਾਨਕ ਕੋਈ) ਧਨਵਾਨ ਨਿਰਧਨ ਹੋ ਗਿਆ ਹੋਵੇ।
ਨ੍ਰਿਪ ਦੈ ਕਹਾ ਧਾਮ ਹਮ ਜੈਹੈ ॥
(They thought,) ‘After losing Raja, how can we go home and how
ਰਾਜੇ ਨੂੰ ਦੇ ਕੇ (ਅਰਥਾਤ ਮਰਵਾ ਕੇ) ਅਸੀਂ ਘਰ ਕੀ ਜਾਵਾਂਗੇ
ਕਹਾ ਰਾਨਿਯਹਿ ਬਕਤ੍ਰ ਦਿਖੈ ਹੈ ॥੩੭॥
shall we show our faces to the Rani?’(37)
ਅਤੇ ਰਾਣੀ ਨੂੰ ਕੀ ਮੂੰਹ ਵਿਖਾਵਾਂਗੇ ॥੩੭॥
ਨਭ ਬਾਨੀ ਤਿਨ ਕੋ ਤਬ ਭਈ ॥
ਤਾਂ ਉਨ੍ਹਾਂ ਨੂੰ ਆਕਾਸ਼ਬਾਣੀ ਹੋਈ
ਭ੍ਰਿਤ ਸੁਧਿ ਕਹਾ ਤੁਮਾਰੀ ਗਈ ॥
Then they heard celestial utterance, ‘Where have you people lost your wits,
ਕਿ ਹੇ ਨੌਕਰੋ! ਤੁਹਾਡੀ ਹੋਸ਼ ਕਿਥੇ ਗਈ ਹੈ।
ਜੋਧਾ ਬਡੋ ਜੂਝਿ ਜਹ ਜਾਵੈ ॥
ਜੇ ਕੋਈ ਵੱਡਾ ਸੂਰਮਾ ਮਾਰਿਆ ਜਾਵੇ,
ਰਨ ਛਿਤ ਤੇ ਤਿਨ ਕੌਨ ਉਚਾਵੈ ॥੩੮॥
‘When a brave person passes away in a battle, who takes his body away?(38)
ਤਾਂ ਉਸ ਨੂੰ ਰਣ-ਭੂਮੀ ਵਿਚੋਂ ਕੌਣ ਚੁਕਦਾ ਹੈ? ॥੩੮॥