ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ

Now begins the description of the rule of king Prithu.

ਹੁਣ ਪ੍ਰਿਥੁ ਰਾਜਾ ਦੇ ਰਾਜ ਦਾ ਕਥਨ

ਤੋਟਕ ਛੰਦ

TOTAK STANZA

ਤੋਟਕ ਛੰਦ:

ਕਹੰ ਲਾਗ ਗਨੋ ਨ੍ਰਿਪ ਜੌਨ ਭਏ

ਜਿਤਨੇ ਰਾਜੇ ਹੋਏ, ਉਨ੍ਹਾਂ ਨੂੰ ਕਿਥੋਂ ਤਕ ਗਿਣਾਂ?

ਪ੍ਰਭੁ ਜੋਤਹਿ ਜੋਤਿ ਮਿਲਾਇ ਲਏ

How many kings were there and how many of them were merged by the Lord in his light? To what extent should I describe them.

ਪ੍ਰਭੂ ਨੇ (ਉਨ੍ਹਾਂ ਦੀ) ਜੋਤਿ ਆਪਣੀ ਜੋਤਿ ਵਿਚ ਮਿਲਾ ਲਈ ਹੈ।

ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ

ਫਿਰ ਪ੍ਰਿਥਵੀ ਦਾ ਪ੍ਰਿਥੁ ਰਾਜਾ ਹੋਇਆ,

ਜਿਨਿ ਬਿਪਨ ਦਾਨ ਦੁਰੰਤ ਦਯੋ ॥੨੩॥

Then there was Prithu, the Lord of the earth, who donated enormous gifts to the Brahmins.23.

ਜਿਸ ਨੇ ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ ॥੨੩॥

ਦਲੁ ਲੈ ਦਿਨ ਏਕ ਸਿਕਾਰ ਚੜੇ

(ਰਾਜਾ) ਸੈਨਾ ਦਲ ਲੈ ਕੇ ਇਕ ਦਿਨ ਸ਼ਿਕਾਰ ਚੜ੍ਹਿਆ

ਬਨਿ ਨਿਰਜਨ ਮੋ ਲਖਿ ਬਾਘ ਬੜੇ

One day, in a desolate forest, seeing huge lions, he went hunting, along with his army, in order to attack them

ਅਤੇ ਨਿਰਜਨ ਬਨ ਵਿਚ ਵੱਡੇ ਵੱਡੇ ਬਾਘ ਵੇਖੇ।

ਤਹ ਨਾਰਿ ਸੁਕੁੰਤਲ ਤੇਜ ਧਰੇ

ਉਥੇ ਹੀ ਸ਼ਕੁੰਤਲਾ (ਨਾਂ ਵਾਲੀ) ਇਸਤਰੀ ਨੇ ਤੇਜ (ਸੁੰਦਰਤਾ) ਧਾਰਨ ਕੀਤਾ ਹੋਇਆ ਸੀ

ਸਸਿ ਸੂਰਜ ਕੀ ਲਖਿ ਕ੍ਰਾਤਿ ਹਰੇ ॥੨੪॥

There a women named Shakuntala, whose light bedimmed even the luster of the sun.24.

ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਦੀ ਚਮਕ ਵੀ ਮਾੜੀ ਪੈ ਜਾਂਦੀ ਸੀ ॥੨੪॥