ਹਰਿ ਬੋਲ ਮਨਾ ਛੰਦ

HARIBOLMANA STANZA

ਹਰਿ ਬੋਲ ਮਨਾ ਛੰਦ:

ਤਹ ਜਾਤ ਭਏ

(ਰਾਜਾ) ਉਥੇ ਚਲਾ ਗਿਆ।

ਮ੍ਰਿਗ ਘਾਤ ਕਏ

ਹਿਰਨਾਂ ਦਾ ਸ਼ਿਕਾਰ ਕੀਤਾ।

ਇਕ ਦੇਖਿ ਕੁਟੀ

(ਉਥੇ) ਇਕ ਕੁਟੀਆ ਵੇਖੀ,

ਜਨੁ ਜੋਗ ਜੁਟੀ ॥੨੫॥

After killing a deer and seeing a desolate cottage, the king reached there.25.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜੋਗ ਵਿਚ ਜੁੜੀ ਹੋਈ ਹੈ ॥੨੫॥

ਤਹ ਜਾਤ ਭਯੋ

(ਰਾਜਾ) ਉਸ (ਕੁਟੀਆ) ਵਿਚ ਚਲਾ ਗਿਆ।

ਸੰਗ ਕੋ ਲਯੋ

ਨਾਲ ਕਿਸੇ ਨੂੰ ਨਾ ਲਿਆ।

ਲਖਿ ਨਾਰਿ ਖਰੀ

(ਉਸ ਨੇ ਇਕ) ਇਸਤਰੀ ਖੜੋਤੀ ਹੋਈ ਵੇਖੀ

ਰਸ ਰੀਤਿ ਭਰੀ ॥੨੬॥

He went there and there was none with him, he saw a very charming woman there.26.

ਜੋ ਜੋਬਨ ਦੇ ਰਸ ਨਾਲ ਭਰੀ ਹੋਈ ਸੀ ॥੨੬॥

ਅਤਿ ਸੋਭਤ ਹੈ

(ਉਹ) ਬਹੁਤ ਸੋਭਾ ਵਾਲੀ ਹੈ।

ਲਖਿ ਲੋਭਤ ਹੈ

ਵੇਖਣ ਵਾਲੇ ਨੂੰ ਲੁਭਾ ਲੈਂਦੀ ਹੈ।

ਨ੍ਰਿਪ ਪੇਖਿ ਜਬੈ

(ਉਸ ਨੂੰ) ਰਾਜੇ ਨੇ ਜਦੋਂ ਵੇਖਿਆ,

ਚਿਤਿ ਚਉਕ ਤਬੈ ॥੨੭॥

Her glory coveted his mind, when the king saw her, his mind was startled.27.

ਤਾਂ ਚਿਤ ਵਿਚ ਹੈਰਾਨ ਹੋ ਗਿਆ ॥੨੭॥

ਇਹ ਕਉਨ ਜਈ

(ਸੋਚੀਂ ਪੈ ਗਿਆ ਕਿ) ਇਹ ਕਿਸ ਦੀ ਪੁੱਤਰੀ ਹੈ।

ਜਨੁ ਰੂਪ ਮਈ

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰੂਪਵਤੀ ਹੋਵੇ।

ਛਬਿ ਦੇਖਿ ਛਕ︀ਯੋ

(ਉਸ ਦੀ) ਛਬੀ ਨੂੰ ਵੇਖ ਕੇ ਪ੍ਰਸੰਨ ਹੋ ਗਿਆ

ਚਿਤ ਚਾਇ ਚਕ੍ਰਯੋ ॥੨੮॥

The king though as to whose daughter that beautiful woman was, seeing here beauty the king saw allured and his mind fell in love with her.28.

ਅਤੇ ਚਿਤ ਵਿਚ ਚਾਉ ਪੈਦਾ ਹੋ ਗਿਆ ॥੨੮॥

ਨ੍ਰਿਪ ਬਾਹ ਗਹੀ

ਰਾਜੇ ਨੇ (ਉਸ ਦੀ) ਬਾਂਹ ਪਕੜ ਲਈ,

ਤ੍ਰੀਅ ਮੋਨ ਰਹੀ

ਇਸਤਰੀ ਚੁਪ ਰਹੀ।

ਰਸ ਰੀਤਿ ਰਚ︀ਯੋ

(ਦੋਵੇਂ) ਪ੍ਰੇਮ ਦੇ ਰਸ ਵਿਚ ਲਗ ਗਏ

ਦੁਹੂੰ ਮੈਨ ਮਚ︀ਯੋ ॥੨੯॥

The king caught her arm and that woman kept silent, absorded and dyed with love, both became lustful.29.

(ਕਿਉਂਕਿ) ਦੋਹਾਂ ਅੰਦਰ ਕਾਮ (ਦਾ ਭਾਵ) ਮਚਿਆ ਹੋਇਆ ਸੀ ॥੨੯॥

ਬਹੁ ਭਾਤਿ ਭਜੀ

(ਰਾਜੇ ਨੇ ਉਸ ਇਸਤਰੀ ਨਾਲ) ਬਹੁਤ ਤਰ੍ਹਾਂ ਨਾਲ ਭੋਗ ਕੀਤਾ

ਨਿਸ ਲੌ ਤਜੀ

ਅਤੇ ਰਾਤ ਤਕ (ਉਸ ਨੂੰ) ਨਾ ਛਡਿਆ।

ਦੋਊ ਰੀਝਿ ਰਹੇ

ਦੋਵੇਂ (ਇਕ ਦੂਜੇ ਉਤੇ) ਰੀਝੇ ਹੋਏ ਸਨ।

ਨਹੀ ਜਾਤ ਕਹੇ ॥੩੦॥

The king enjoyed her in various ways till night both of them felt so much pleased with each other that is the not possible for me to narrate.30.

(ਜਿਸ ਦਾ) ਕਥਨ ਨਹੀਂ ਕੀਤਾ ਜਾ ਸਕਦਾ ॥੩੦॥

ਰਸ ਰੀਤਿ ਰਚ︀ਯੋ

(ਉਹ) ਪ੍ਰੇਮ ਰਸ ਦੀ ਰੀਤ ਵਿਚ ਲੀਨ ਹੋ ਗਏ

ਕਲ ਕੇਲ ਮਚ︀ਯੋ

ਅਤੇ ਚੰਗੀ ਤਰ੍ਹਾਂ ਨਾਲ ਕਾਮਕ੍ਰੀੜਾ ਕੀਤੀ।

ਅਮਿਤਾਸਨ ਦੇ

(ਰਾਜੇ ਨੇ) ਅਮਿਤ ਆਸਨ ਦਿੱਤੇ

ਸੁਖ ਰਾਸਨ ਸੇ ॥੩੧॥

Being absorbed and dyed with love, they kept engrossed in sexual enjoinment many types of postures.31.

ਜੋ ਸੁਖ ਦੀ ਰਾਸ (ਵਰਗੇ ਸਨ) ॥੩੧॥

ਲਲਤਾਸਨ ਲੈ

(ਇਸਤਰੀ ਨੂੰ) ਲਲਿਤ ਆਸਨ ਵਿਚ ਲਿਆ।

ਬਿਬਧਾਸਨ ਕੈ

(ਫਿਰ) ਅਨੇਕ ਤਰ੍ਹਾਂ ਦੇ ਆਸਨ ਕੀਤੇ।

ਲਲਨਾ ਰੁ ਲਲਾ

ਲਲਨਾ (ਪ੍ਰਿਯਾ) ਅਤੇ ਲਲਾ (ਪ੍ਰਿਯ) ਨੇ

ਕਰਿ ਕਾਮ ਕਲਾ ॥੩੨॥

They enjoyment the relish of various types of postures and in the way, both of them established their sexual sport.32.

(ਬਹੁਤ) ਕਾਮ-ਕਲਾ ਕੀਤੀ ॥੩੨॥

ਕਰਿ ਕੇਲ ਉਠੀ

(ਸ਼ਕੁੰਤਲਾ ਰਾਜੇ ਨਾਲ) ਕੱਖਾਂ ਦੀ

ਮਧਿ ਪਰਨ ਕੁਟੀ

ਕੁਲੀ ਵਿਚ ਸੰਭੋਗ ਕਰ ਕੇ ਉਠੀ।

ਨ੍ਰਿਪ ਜਾਤ ਭਯੋ

ਰਾਜਾ ਉਥੋਂ ਚਲਾ ਗਿਆ।

ਤਿਹ ਗਰਭ ਰਹਿਯੋ ॥੩੩॥

After that woman having enjoyed the sexual sport, came out of that cottage, the king went away and Shakuntala became pregnant.33.

ਉਸ (ਸ਼ਕੁੰਤਲਾ) ਨੂੰ ਗਰਭ ਠਹਿਰ ਗਿਆ ॥੩੩॥

ਦਿਨ ਕੈ ਕੁ ਗਏ

ਕੁਝ ਸਮਾਂ ਬੀਤ ਗਿਆ

ਤਿਨਿ ਭੂਰ ਜਏ

ਅਤੇ ਉਸ ਨੇ ਬੱਚੇ ('ਭੂਰ') ਨੂੰ ਜਨਮ ਦਿੱਤਾ।

ਤਨਿ ਕਉਚ ਧਰੇ

(ਉਸ ਬੱਚੇ ਨੇ) ਸ਼ਰੀਰ ਉਤੇ ਕਵਚ ਧਾਰਨ ਕੀਤਾ ਹੋਇਆ ਸੀ

ਸਸਿ ਸੋਭ ਹਰੇ ॥੩੪॥

Many days passed, when she gave birth to a child, who was wearing armour on his body and was also the abductor of moon’s beauty.34.

ਅਤੇ ਚੰਦ੍ਰਮਾ ਦੀ ਸ਼ੋਭਾ ਨੂੰ ਹਰਦਾ ਸੀ ॥੩੪॥

ਜਨੁ ਜ੍ਵਾਲ ਦਵਾ

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜੰਗਲ ਦੀ ਅਗਨੀ (ਦੀ ਲਾਟ ਹੋਵੇ)।

ਅਸ ਤੇਜ ਭਵਾ

ਇਸ ਤਰ੍ਹਾਂ ਦਾ (ਉਸ ਦਾ) ਤੇਜ ਹੋ ਰਿਹਾ ਸੀ।

ਰਿਖਿ ਜੌਨ ਪਿਖੈ

ਜੋ ਵੀ ਰਿਸ਼ੀ ਉਸ ਨੂੰ ਵੇਖਦਾ ਸੀ,

ਚਿਤ ਚਉਕ ਚਕੈ ॥੩੫॥

His splendour was like the forest-fire, whosoever saw him, he was wonder-struck.35.

(ਉਸ ਦੇ) ਚਿਤ ਵਿਚ ਹੈਰਾਨੀ ਹੁੰਦੀ ਸੀ ॥੩੫॥

ਸਿਸੁ ਸ੍ਰਯਾਨ ਭਯੋ

ਜਦੋਂ ਬੱਚਾ ਸਿਆਣਾ ਹੋ ਗਿਆ।

ਕਰਿ ਸੰਗ ਲਯੋ

(ਤਦ ਸ਼ਕੁੰਤਲਾ ਨੇ ਉਸ ਨੂੰ) ਨਾਲ ਲੈ ਲਿਆ।

ਚਲਿ ਆਵ ਤਹਾ

(ਫਿਰ) ਉਥੇ ਚਲ ਕੇ ਆ ਗਈ

ਤਿਹ ਤਾਤ ਜਹਾ ॥੩੬॥

When the child grew a bit older, she (the mother) took him there where his father was.36.

ਜਿਥੇ ਉਸ ਦਾ ਪਿਤਾ ਸੀ ॥੩੬॥

ਨ੍ਰਿਪ ਦੇਖਿ ਜਬੈ

ਜਦ ਰਾਜੇ ਨੇ (ਉਨ੍ਹਾਂ ਨੂੰ) ਵੇਖਿਆ,

ਕਰਿ ਲਾਜ ਤਬੈ

ਤਦ ਬਹੁਤ ਲਜਾ ਅਨੁਭਵ ਕੀਤੀ।

ਯਹ ਮੋ ਸੂਅੰ

(ਅਤੇ ਕਹਿਣ ਲਗਾ) ਇਹ ਮੇਰਾ ਪੁੱਤਰ ਨਹੀਂ ਹੈ।

ਤ੍ਰੀਅ ਕੌਨ ਤੂਅੰ ॥੩੭॥

When the king saw her, he hesitated a little and asked her ”O” woman, who are you and who is this boy?”37.

ਹੇ ਇਸਤਰੀ! ਤੂੰ ਕੌਣ ਹੈਂ? ॥੩੭॥