ਸਵੈਯਾ ॥
SWAYYA
ਸਵੈਯਾ:
ਸੂਕ ਗਯੋ ਮੁਖ ਪਾਰਥ ਕੋ ਮੁਸਲੀਧਰਿ ਜੀਤ ਜਬੈ ਗ੍ਰਿਹਿ ਆਯੋ ॥
ਜਦੋਂ ਬਲਰਾਮ ਅਰਜਨ ਨੂੰ ਜਿਤ ਕੇ ਘਰ ਲੈ ਆਇਆ ਤਾਂ ਅਰਜਨ ਦਾ ਮੂੰਹ ਸੁਕ ਗਿਆ।
ਸ੍ਰੀ ਬ੍ਰਿਜਨਾਥ ਸਮੋਧ ਕੀਓ ਅਰੇ ਪਾਰਥ ਕਿਉ ਚਿਤ ਮੈ ਡਰ ਪਾਯੋ ॥
On being conquered by the people of Krishna, when Arjuna reached Dwarka, then Krishna counseled him, “O Arjuna! why are you afraid so much in your mind?”
ਸ੍ਰੀ ਕ੍ਰਿਸ਼ਨ ਨੇ ਉਸ ਨੂੰ ਸਮਝਾਇਆ, ਹੇ ਅਰਜਨ! (ਤੂੰ) ਚਿਤ ਵਿਚ ਕਿਉਂ ਡਰ ਗਿਆ ਹੈਂ।
ਬ︀ਯਾਹ ਸੁਭਦ੍ਰਾ ਕੋ ਕੀਨ ਤਬੈ ਜਬ ਹੀ ਮੁਸਲੀਧਰਿ ਕਉ ਸਮਝਾਯੋ ॥
ਜਦ (ਸ੍ਰੀ ਕ੍ਰਿਸ਼ਨ ਨੇ) ਬਲਰਾਮ ਨੂੰ ਸਮਝਾ ਦਿੱਤਾ ਤਾਂ ਸੁਭਦ੍ਰਾ ਨਾਲ ਉਸ ਦਾ ਵਿਆਹ ਕਰ ਦਿੱਤਾ।
ਦਾਜ ਦਯੋ ਜਿਹ ਪਾਰ ਨ ਪਇਯਤ ਲੈ ਤਿਹ ਅਰਜੁਨ ਧਾਮਿ ਸਿਧਾਯੋ ॥੨੪੪੦॥
Then he explained to Balram and got the marriage of Subhadra solemnised with Arjuna, a great dowry was given to Arjuna, who on its receipt started for his home.2440.
ਇਤਨਾ ਦਾਜ ਦਿੱਤਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਲੈ ਕੇ ਅਰਜਨ (ਆਪਣੇ) ਘਰ ਨੂੰ ਚਲਾ ਗਿਆ ॥੨੪੪੦॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਾਰਥ ਸੁਭਦ੍ਰਾ ਕਉ ਹਰ ਕੇ ਬ︀ਯਾਹ ਕਰਿ ਲਯਾਵਤ ਭਏ ਧਿਆਇ ਸਮਾਪਤੰ ॥
End of the chapter entitled “Arjuna brought Subhadra after abducting and marrying her” in Krishnavatara in Bachittar Natak.
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਵਿਚ ਅਰਜਨ ਸੁਭਦ੍ਰਾ ਨੂੰ ਹਰ ਕੇ ਅਤੇ ਵਿਆਹ ਕੇ ਲੈ ਆਇਆ, ਅਧਿਆਇ ਦੀ ਸਮਾਪਤੀ।