ਅਥ ਮਿਥਲਾਪੁਰ ਰਾਜੇ ਅਰੁ ਬ੍ਰਾਹਮਨ ਕਾ ਪ੍ਰਸੰਗੁ ਅਰੁ ਭਸਮਾਗਦ ਦੈਤ ਕੋ ਛਲ ਕੇ ਮਾਰ ਰੁਦ੍ਰ ਕੌ ਛਡਾਵਤ ਭਏ ॥
Now begins the description of the king and Brahmin and the description of the killing of the demon Bhasmangad and getting the release of Shiva
ਹੁਣ ਮਿਥਲਾਪੁਰ ਰਾਜੇ ਅਤੇ ਬ੍ਰਾਹਮਣ ਦਾ ਪ੍ਰਸੰਗ ਅਤੇ ਭਸਮਾਂਗਦ ਦੈਂਤ ਨੂੰ ਛਲ ਕੇ ਮਾਰਨਾ ਅਤੇ ਰੁਦ੍ਰ ਨੂੰ ਛੁੜਾਉਣਾ:
ਦੋਹਰਾ ॥
DOHRA
ਦੋਹਰਾ:
ਮਿਥਲ ਦੇਸ ਕੋ ਭੂਪ ਇਕ ਅਤਿਹੁਲਾਸ ਤਿਹ ਨਾਮ ॥
There was a king of Mithila country, whose name was Atihulas
ਮਿਥਲਾ ਦੇਸ ਦਾ ਇਕ ਰਾਜਾ ਸੀ, ਜਿਸ ਦਾ ਨਾਂ 'ਅਤਿਹੁਲਾਸ' ਸੀ।
ਜਦੁਪਤਿ ਕੀ ਪੂਜਾ ਕਰੈ ਨਿਸਿ ਦਿਨ ਆਠੋ ਜਾਮ ॥੨੪੪੧॥
He used to worship and make offerings all the time to Krishna.2441.
(ਜੋ) ਰਾਤ ਦਿਨ ਅਠੇ ਪਹਿਰ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਦਾ ਸੀ ॥੨੪੪੧॥
ਮਤ ਕੇ ਦਿਜ ਇਕ ਥੋ ਤਹਾ ਬਿਨੁ ਹਰਿ ਨਾਮ ਨ ਲੇਇ ॥
There was a Brahmin there, who did not utter anything else except the Name of the Lord
ਇਕ ਮਤ ਦਾ ਬ੍ਰਾਹਮਣ ਉਥੇ ਸੀ, ਉਹ 'ਹਰਿ ਨਾਮ' ਤੋਂ ਬਿਨਾ (ਹੋਰ ਕਿਸੇ ਦਾ ਨਾਂ) ਨਹੀਂ ਲੈਂਦਾ ਸੀ।
ਜੋ ਹਰਿ ਕੀ ਬਾਤੈ ਕਰੈ ਤਾਹੀ ਮੈ ਚਿਤ ਦੇਇ ॥੨੪੪੨॥
He only used to talk about God and always remained absorbed in that in his mind.2442.
ਜੋ (ਕੋਈ) ਹਰਿ ਦੀ ਗੱਲ ਕਰਦਾ ਸੀ, ਉਸ ਨਾਲ ਹੀ ਚਿਤ ਜੋੜ ਦਿੰਦਾ ਸੀ ॥੨੪੪੨॥