ਸਵੈਯਾ

SWAYYA

ਸਵੈਯਾ:

ਭੂਪਤਿ ਜਾਇ ਦਿਜੋਤਮ ਕੇ ਗ੍ਰਿਹਿ ਹੇਰਹਿ ਸ੍ਰੀ ਬ੍ਰਿਜਨਾਥ ਬਿਚਾਰੈ

(ਮਿਥਲਾ ਦਾ) ਰਾਜਾ ਉਸ ਸ੍ਰੇਸ਼ਠ ਬ੍ਰਾਹਮਣ ਦੇ ਘਰ ਜਾ ਕੇ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਦਾ ਹੀ ਵਿਚਾਰ ਕਰਦਾ।

ਅਉਰ ਕਛੂ ਨਹਿ ਬਾਤ ਕਰੈ ਕਬਿ ਸ︀ਯਾਮ ਕਹੈ ਦੋਊ ਸਾਝ ਸਵਾਰੈ

The king went to that Brahmin’s house and told about his intention of visiting Krishna and both of them did not talk anything else in mornings and evenings except Krishna.

ਕਵੀ ਸ਼ਿਆਮ ਕਹਿੰਦੇ ਹਨ, ਉਹ ਦੋਵੇਂ ਸਵੇਰੇ ਅਤੇ ਸ਼ਾਮ ਹੋਰ ਕੋਈ ਗੱਲ ਨਹੀਂ ਕਰਦੇ ਸਨ।

ਬਿਪ੍ਰ ਕਹੈ ਘਨਿ ਸ︀ਯਾਮ ਹੀ ਆਇ ਹੈ ਸ︀ਯਾਮ ਹੀ ਆਇ ਹੈ ਭੂਪ ਉਚਾਰੈ

Brahmin said that Krishna would come and the king also said that Krishna would come

ਬ੍ਰਾਹਮਣ ਕਹਿੰਦਾ ਸੀ ਕਿ ਸ੍ਰੀ ਕ੍ਰਿਸ਼ਨ ਆਉਣਗੇ ਅਤੇ ਰਾਜਾ ਵੀ ਕਹਿੰਦਾ ਸੀ ਕਿ ਸ਼ਿਆਮ ਜੀ ਆਉਣਗੇ।

ਸ੍ਰੀ ਬ੍ਰਿਜ ਨਾਇਕ ਕੀ ਚਰਚਾ ਸੰਗ ਸਾਸ ਘਰੀ ਪੁਨਿ ਜਾਮਨ ਟਾਰੈ ॥੨੪੪੩॥

In this way, they discussed about Krishna for hours together.2443.

ਸ੍ਰੀ ਕ੍ਰਿਸ਼ਨ ਬਾਰੇ ਚਰਚਾ ਨਾਲ ਹੀ ਸ੍ਵਾਸ, ਘੜੀਆਂ ਅਤੇ ਰਾਤਾਂ ਗੁਜ਼ਾਰਦੇ ਸਨ ॥੨੪੪੩॥

ਭੂਪ ਦਿਜੋਤਮ ਕੀ ਅਤਿ ਹੀ ਹਰਿ ਜੂ ਮਨ ਮੈ ਜਬ ਪ੍ਰੀਤਿ ਬਿਚਾਰੀ

Krishna sensed this love of the king and the Brahmin, and

ਉਤਮ ਬ੍ਰਾਹਮਣ ਅਤੇ ਰਾਜੇ ਦੀ ਅਤਿ ਅਧਿਕ ਪ੍ਰੀਤ ਬਾਰੇ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਵਿਚਾਰ ਕੀਤਾ।

ਮੇਰੇ ਹੈ ਧਿਆਨ ਕੇ ਬੀਚ ਪਰੇ ਇਹ ਅਉਰ ਕਥਾ ਗ੍ਰਿਹ ਕੀ ਜੁ ਬਿਸਾਰੀ

He thought that these people are only absorbed in his meditation leaving other domestic tasks

(ਇਹ ਦੋਵੇਂ) ਮੇਰੇ ਹੀ ਧਿਆਨ ਵਿਚ ਪਏ ਰਹਿੰਦੇ ਹਨ ਅਤੇ (ਇਨ੍ਹਾਂ ਨੇ) ਘਰ ਦੀ ਹੋਰ ਵਿਵਸਥਾ ਭੁਲਾ ਦਿੱਤੀ ਹੈ।

ਦਾਰੁਕ ਕਉ ਕਹਿ ਸ︀ਯੰਦਨ ਪੈ ਜੁ ਕਰੀ ਪ੍ਰਭ ਜੀ ਤਿਹ ਓਰਿ ਸਵਾਰੀ

He called his charioteer Daruk and caused his chariot to be driven to their side

ਰਥਵਾਨ ਨੂੰ ਕਹਿ ਕੇ ਅਤੇ ਰਥ ਉਤੇ ਸਵਾਰ ਹੋ ਕੇ, ਸ੍ਰੀ ਕ੍ਰਿਸ਼ਨ ਨੇ ਉਸ ਪਾਸੇ ਵਲ ਚਾਲੇ ਪਾ ਦਿੱਤੇ।

ਸਾਧਨ ਜਾਇ ਸਨਾਥ ਕਰੋ ਅਬ ਸ੍ਰੀ ਬ੍ਰਿਜਨਾਥ ਇਹੈ ਜੀਅ ਧਾਰੀ ॥੨੪੪੪॥

He thought that he should gratify them by going within the sight of these helpless persons.2444.

'ਹੁਣ ਉਨ੍ਹਾਂ ਸਾਧ ਪੁਰਸ਼ਾਂ ਨੂੰ ਸਨਾਥ ਕਰਾਂ', ਸ੍ਰੀ ਕ੍ਰਿਸ਼ਨ ਨੇ ਇਹੀ ਮਨ ਵਿਚ ਧਾਰ ਲਈ ॥੨੪੪੪॥