ਅੜਿਲ ॥

ਅੜਿਲ:

ਇਨ ਕੌ ਲੇਹੁ ਜਿਯਾਇ ਨ ਨਿਜੁ ਬਧ ਕੀਜਿਯੈ ॥

(ਹੇ ਰਾਜਨ!) ਇਨ੍ਹਾਂ ਨੂੰ ਜਿਵਾ ਲਵੋ ਅਤੇ ਆਪਣਾ ਬਧ ਨਾ ਕਰੋ।

ਰਾਜ ਬਰਿਸ ਬਹੁ ਕਰੌ ਬਹੁਤ ਦਿਨ ਜੀਜੀਯੈ ॥

ਬਹੁਤ ਸਾਲ ਰਾਜ ਕਰੋ ਅਤੇ ਬਹੁਤ ਸਮੇਂ ਤਕ ਜੀਓ।

ਤਬ ਦੁਰਗਾ ਤੈ ਸਭ ਹੀ ਦਏ ਜਿਯਾਇ ਕੈ ॥

ਤਦ ਦੁਰਗਾ ਨੇ ਰਾਜੇ ਦੀ ਪ੍ਰੀਤ ਨੂੰ ਵੇਖ ਕੇ

ਹੋ ਨਿਰਖਿ ਨ੍ਰਿਪਤਿ ਕੀ ਪ੍ਰੀਤਿ ਹਰਖ ਉਪਜਾਇ ਕੈ ॥੧੫॥

ਖ਼ੁਸ਼ੀ ਖ਼ੁਸ਼ੀ ਸਭ ਨੂੰ ਜੀਵਿਤ ਕਰ ਦਿੱਤਾ ॥੧੫॥