ਅਨਹਦ ਛੰਦ

ANHAD STANZA

ਅਨਹਦ ਛੰਦ:

ਸਤਿਜੁਗ ਆਯੋ

ਸਤਿਯੁਗ ਆ ਗਿਆ ਹੈ।

ਸਭ ਸੁਨਿ ਪਾਯੋ

Everyone heard that Satyuga (Age of Truth) had come

ਸਭ ਨੇ ਸੁਣ ਲਿਆ ਹੈ।

ਮੁਨਿ ਮਨ ਭਾਯੋ

ਮੁਨੀਆਂ ਦੇ ਮਨ ਨੂੰ ਚੰਗਾ ਲਗਿਆ ਹੈ।

ਗੁਨ ਗਨ ਗਾਯੋ ॥੫੫੩॥

The sages were pleased and ganas etc. sang songs of praise.553.

(ਉਨ੍ਹਾਂ ਨੇ ਸਤਿਯੁਗ) ਦੇ ਬਹੁਤ ਗੁਣ ਗਾਏ ਹਨ ॥੫੫੩॥

ਸਬ ਜਗ ਜਾਨੀ

ਸਾਰੇ ਜਗਤ ਨੇ (ਇਹ ਗੱਲ) ਜਾਣ ਲਈ ਹੈ।

ਅਕਥ ਕਹਾਨੀ

This mysterious fact was comprehended by all

(ਸਤਿਯੁਗ ਦੀ) ਕਥਾ ਵਰਣਨ ਤੋਂ ਪਰੇ ਹੈ।

ਮੁਨਿ ਗਨਿ ਮਾਨੀ

ਮੁਨੀ ਲੋਕਾਂ ਨੇ ਇਹ ਗੱਲ ਮੰਨ ਲਈ ਹੈ।

ਕਿਨਹੁ ਜਾਨੀ ॥੫੫੪॥

The sages believed but did not feel it.554.

(ਹੋਰ ਕਿਸੇ ਨੇ) ਨਹੀਂ ਜਾਣੀ ਹੈ ॥੫੫੪॥

ਸਭ ਜਗ ਦੇਖਾ

ਸਾਰੇ ਜਗਤ ਨੇ (ਕਲਕੀ ਅਵਤਾਰ ਨੂੰ) ਵੇਖਿਆ ਹੈ

ਅਨ ਅਨ ਭੇਖਾ

ਜਿਸ ਦੇ ਵੱਖਰੇ ਵੱਖਰੇ ਭੇਖ ਹਨ।

ਸੁਛਬਿ ਬਿਸੇਖਾ

ਉਸ ਦੀ ਛਬੀ ਵਿਸ਼ੇਸ਼ ਪ੍ਰਕਾਰ ਦੀ ਹੈ,

ਸਹਿਤ ਭਿਖੇਖਾ ॥੫੫੫॥

The whole world saw that mysterious Lord, whose elegance was of a special type.555.

ਰਾਜ-ਤਿਲਕ ਯੁਕਤ ਹੈ ॥੫੫੫॥

ਮੁਨਿ ਮਨ ਮੋਹੇ

ਮੁਨੀਆਂ ਦੇ ਮਨ ਮੋਹੇ ਗਏ ਹਨ,

ਫੁਲ ਗੁਲ ਸੋਹੇ

ਸਭ ਪਾਸੇ ਫੁਲ ਸੁਸ਼ੋਭਿਤ ਹਨ।

ਸਮ ਛਬਿ ਕੋ ਹੈ

(ਉਸ ਦੀ) ਸੁੰਦਰਤਾ ਵਰਗਾ ਕੌਣ ਹੈ?

ਐਸੇ ਬਨਿਓ ਹੈ ॥੫੫੬॥

He, the fascinator of the mind of the sages, looks splendid like a flower and who else had been created equivalent in beauty like him?556.

ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ॥੫੫੬॥