ਅੜਿਲ ॥

ਅੜਿਲ:

ਆਨਰੁਧ ਕੌ ਊਖਾ ਦਈ ਬਿਵਾਹਿ ਕੈ ॥

ਅਨਰੁੱਧ ਦਾ ਊਖਾ ਨਾਲ ਵਿਆਹ ਕਰ ਦਿੱਤਾ।

ਗਾੜੇ ਗੜਵਾਰਨ ਗੜ ਗਜਿਯਨ ਗਾਹਿ ਕੈ ॥

ਮਜ਼ਬੂਤ ਕਿਲ੍ਹਿਆਂ ਵਾਲਿਆਂ (ਸੂਰਮਿਆਂ) ਅਤੇ ਹਾਥੀਆਂ ਨੂੰ ਚੰਗੀ ਤਰ੍ਹਾਂ ਲਿਤਾੜਕੇ (ਇਹ ਸਭ ਕੁਝ ਸੰਭਵ ਹੋਇਆ)।

ਹਠੇ ਹਠੀਲਨ ਜੀਤਿ ਚਲੇ ਸੁਖ ਪਾਇ ਕੈ ॥

ਹਠੀਲੇ ਸੂਰਮੇ ਹਠੀਆਂ ਨੂੰ ਜਿਤ ਕੇ ਸੁਖ ਪੂਰਵਕ ਚਲ ਪਏ।

ਹੋ ਦੰਤ ਬਕਤ੍ਰ ਕੇ ਸੰਗ ਬਨ︀ਯੋ ਰਨ ਆਇ ਕੈ ॥੬੯॥

ਅਤੇ ਫਿਰ ਦੰਤ ਬਕਤ੍ਰ ਨਾਲ ਯੁੱਧ ਸ਼ੁਰੂ ਹੋ ਗਿਆ ॥੬੯॥