ਦੋਹਰਾ ॥

ਦੋਹਰਾ:

ਜੀਤਿ ਸਤ੍ਰੁ ਨਿਜੁ ਪੌਤ੍ਰ ਕੀ ਕੀਨੀ ਬੰਦਿ ਖਲਾਸ ॥

ਵੈਰੀ ਨੂੰ ਜਿਤ ਕੇ ਆਪਣੇ ਪੋਤਰੇ ਦੀ ਬੰਦ ਖ਼ਲਾਸ ਕੀਤੀ।

ਭਾਤਿ ਭਾਤਿ ਬਾਜਨ ਬਜੇ ਹਰਖੇ ਸੁਨਿ ਸੁਰਿ ਬ︀ਯਾਸ ॥੬੮॥

ਭਾਂਤ ਭਾਂਤ ਦੇ ਵਾਜੇ ਵਜੇ ਜਿਨ੍ਹਾਂ ਨੂੰ ਸੁਣ ਕੇ ਦੇਵਤੇ ਅਤੇ ਵਿਆਸ (ਵਰਗੇ ਰਿਸ਼ੀ) ਪ੍ਰਸੰਨ ਹੋਏ ॥੬੮॥