ਸਵੈਯਾ

SWAYYA

ਸਵੈਯਾ:

ਆਪਨ ਸੋ ਸਬ ਹੀ ਭਟ ਜੂਝਿ ਰਹੈ ਕਰ ਕੈ ਮਰੈ ਨ੍ਰਿਪ ਮਾਰਿਓ

“Many mighty warriors like us have fought heroically with the king, but none has been able to kill him

ਆਪਣੇ ਪਾਸੇ ਦੇ ਸਾਰੇ ਸੂਰਮੇ ਜੂਝ ਰਹੇ ਹਨ, ਪਰ ਰਾਜਾ ਕਿਸੇ ਤੋਂ ਮਾਰਿਆ ਨਹੀਂ ਮਰਦਾ।

ਤਉ ਚਤੁਰਾਨਨ ਸਿਉ ਸਿਵ ਜੂ ਕਬਿ ਸ︀ਯਾਮ ਕਹੈ ਇਹ ਭਾਤਿ ਉਚਾਰਿਓ

” Then Shiva said further to Brahma:

ਕਵੀ ਸ਼ਿਆਮ ਕਹਿੰਦੇ ਹਨ, ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਪ੍ਰਤਿ ਇਸ ਤਰ੍ਹਾਂ ਬਚਨ ਉਚਾਰਿਆ।

ਸਕ੍ਰ ਜਮਾਦਿਕ ਬੀਰ ਜਿਤੇ ਹਮ ਹੂੰ ਇਨ ਸੋ ਅਤਿ ਹੀ ਰਨ ਪਾਰਿਓ

“Indra, Yama and all of us have waged a dreadful war with the king

ਇੰਦਰ ('ਸਕ੍ਰ') ਅਤੇ ਯਮ ਆਦਿਕ ਜਿਤਨੇ ਸੂਰ ਵੀਰ ਹਨ, (ਉਨ੍ਹਾਂ ਸਮੇਤ) ਅਸਾਂ ਇਸ ਨਾਲ ਬਹੁਤ ਕਰੜਾ ਯੁੱਧ ਕੀਤਾ ਹੈ।

ਤੋ ਨਹੀ ਬਲ ਹਾਰਤ ਰੰਚਕ ਚਉਦਹੂੰ ਲੋਕਨਿ ਕੋ ਦਲੁ ਹਾਰਿਓ ॥੧੬੫੭॥

The army of the fourteen worlds has been dreaded, but the power of the king has not even slightly declined.”1657.

ਪਰ ਇਸ ਦਾ ਜ਼ਰਾ ਜਿੰਨਾ ਵੀ ਬਲ ਘਟਿਆ ਨਹੀਂ, (ਜਦ ਕਿ) ਚੌਦਾਂ ਲੋਕਾਂ ਦੇ ਦਲ ਹਾਰ ਗਏ ਹਨ ॥੧੬੫੭॥