ਚੌਪਈ

Chaupaee

ਚੌਪਈ:

ਹਮਰੇ ਖਰਚਨ ਕਹ ਕਛੁ ਦਿਜਿਯਹੁ

ਮੇਰੇ (ਪਿਆਰ ਦੇ) ਉਹ ਦਿਨ ਯਾਦ ਕਰ ਕੇ

ਵੈ ਦਿਨ ਯਾਦਿ ਹਮਾਰੇ ਕਿਜਿਯਹੁ

‘Remembering the old days, please do help me and send me some money to spend.

ਮੇਰੇ ਖ਼ਰਚ ਲਈ ਕੁਝ ਭੇਜ ਦਿਓ।

ਪ੍ਰੀਤਿ ਪੁਰਾਤਨ ਪ੍ਰਿਯਾ ਬਿਚਰਿਯਹੁ

ਹੇ ਪਿਆਰੀ! ਪੁਰਾਣੀ ਪ੍ਰੀਤ ਨੂੰ ਵਿਚਾਰ ਕੇ

ਹਮ ਪਰ ਅਧਿਕ ਕ੍ਰਿਪਾ ਤੁਮ ਕਰਿਯਹੁ ॥੨੯॥

‘My love, please do consider for sake of our love and help me.(29)

ਮੇਰੇ ਉਤੇ ਉਚੇਚੀ ਕ੍ਰਿਪਾ ਕਰੋ ॥੨੯॥

ਤਵਨ ਰਾਤਿ ਕੀ ਬਾਤ ਸੰਵਰਿਯਹੁ

ਉਸ ਰਾਤ ਦੀ ਗੱਲ ਨੂੰ ਯਾਦ ਕਰੋ।

ਮੋ ਪਰ ਨਾਰਿ ਅਨੁਗ੍ਰਹੁ ਕਰਿਯਹੁ

‘My dear Lady, remembering that night, please take pity on me.

ਹੇ ਇਸਤਰੀ! ਮੇਰੇ ਉਤੇ ਮਿਹਰ ਕਰੋ।

ਯਾ ਪਤਿਯਾ ਕਹ ਤੁਹੀ ਪਛਾਨੈ

ਇਸ ਚਿੱਠੀ ਨੂੰ ਤੂੰ ਹੀ ਜਾਣਦੀ ਹੈਂ,

ਅਵਰ ਪੁਰਖ ਕੋਊ ਦੁਤਿਯ ਜਾਨੈ ॥੩੦॥

‘Only you can discern this letter and no other person knows about this.(30)

ਹੋਰ ਕੋਈ ਦੂਜਾ ਵਿਅਕਤੀ ਨਹੀਂ ਜਾਣਦਾ ॥੩੦॥