ਪ੍ਰਿਯਾ ਛੰਦ

PRIYA STANZA

ਪ੍ਰਿਯਾ ਛੰਦ:

ਦੁਖ ਦੰਦ ਹੈ ਸੁਖਕੰਦ ਜੀ

ਸੁਖ ਦੇਣ ਵਾਲਿਆਂ ਨੂੰ ਦੁਖ ਦੇਣਗੇ।

ਨਹੀ ਬੰਧ ਹੈ ਜਗਬੰਦ ਜੀ ॥੬੦॥

People will not worship the Lord, the remover of all sufferings.60.

ਜਗਤ ਤੋਂ ਬੰਦਨਾ ਕੀਤੇ ਜਾਣ ਵਾਲੇ ਦੀ ਬੰਦਨਾ ਨਹੀਂ ਕਰਨਗੇ ॥੬੦॥

ਨਹੀ ਬੇਦ ਬਾਕ ਪ੍ਰਮਾਨ ਹੈ

ਵੇਦ ਵਾਕ ਨੂੰ ਪ੍ਰਮਾਣ ਨਹੀਂ ਮੰਨਣਗੇ।

ਮਤ ਭਿੰਨ ਭਿੰਨ ਬਖਾਨ ਹੈ ॥੬੧॥

The injunctions of Vedas will not be considered quthentic and the people will describe various other religions.61.

ਵੱਖ ਵੱਖ ਮਤਾਂ ਦਾ ਬਖਾਨ ਕਰਨਗੇ ॥੬੧॥

ਕੁਰਾਨ ਕੋ ਮਤੁ ਲੇਹਗੇ

ਕੁਰਾਨ ਦੀ ਸਿਖਿਆ ਨਹੀਂ ਲੈਣਗੇ।

ਪੁਰਾਨ ਦੇਖਨ ਦੇਹਗੇ ॥੬੨॥

No one will accept the advice of the holy Quran and no one will be able to see the Puranas.62.

ਪੁਰਾਨਾਂ ਨੂੰ ਵੇਖਣ ਨਹੀਂ ਦੇਣਗੇ ॥੬੨॥

ਨਹੀ ਏਕ ਮੰਤ੍ਰਹਿ ਜਾਪ ਹੈ

(ਕਿਸੇ) ਇਕ ਮੰਤ੍ਰ ਨੂੰ ਨਹੀਂ ਜੱਪਣਗੇ।

ਦਿਨ ਦ੍ਵੈਕ ਥਾਪਨ ਥਾਪ ਹੈ ॥੬੩॥

No advice or mantra will be followed for more than one two days.63.

(ਨਵੇਂ ਮਤ ਦੀ) ਦੋ ਇਕ ਦਿਨਾਂ ਲਈ ਸਥਾਪਨਾ ਕਰਨਗੇ ॥੬੩॥