ਬ︀ਯੋਮ ਬਾਨੀ ਬਾਚ ॥
Speech of the heavenly voice :
ਆਕਾਸ਼ ਬਾਣੀ ਨੇ ਕਿਹਾ:
ਜਉਨ ਚਿਤ ਬਿਖੈ ਰੁਚੈ ਸੋਈ ਕੀਜੀਐ ਗੁਰਦੇਵ ॥
ਜੋ ਚਿਤ ਨੂੰ ਚੰਗਾ ਲਗੇ ਉਸੇ ਨੂੰ ਗੁਰੂ ਕਰਨਾ ਚਾਹੀਦਾ ਹੈ।
ਤਿਆਗ ਕਰਿ ਕੈ ਕਪਟ ਕਉ ਚਿਤ ਲਾਇ ਕੀਜੈ ਸੇਵ ॥
“Whomsoever you like in your mind, accept him as your Guru and forsaking deceit, serve him with the singleness of mind
ਕਪਟ ਦਾ ਤਿਆਗ ਕਰਕੇ ਅਤੇ ਚਿਤ ਲਗਾ ਕੇ (ਉਸ ਦੀ) ਸੇਵਾ ਕਰਨੀ ਚਾਹੀਦੀ ਹੈ।
ਰੀਝ ਹੈ ਗੁਰਦੇਵ ਤਉ ਤੁਮ ਪਾਇ ਹੋ ਬਰੁ ਦਾਨ ॥
ਜਦੋਂ ਗੁਰੂ ਦੇਵ ਰੀਝਣਗੇ ਤਾਂ ਤੁਸੀਂ ਵਰਦਾਨ ਪ੍ਰਾਪਤ ਕਰੋਗੇ।
ਯੌ ਨ ਹੋਇ ਉਧਾਰ ਪੈ ਸੁਨਿ ਲੇਹੁ ਦਤ ਸੁਜਾਨ ॥੧੧੨॥
When the Guru is pleased, he will grant you a boon, otherwise O wise an sagacious Dutt! you will not be able to achieve redemption.”112.
ਹੇ ਸੁਜਾਨ ਦੱਤ! ਸੁਣ ਲੈ ਕਿ ਇਸ ਤਰ੍ਹਾਂ ਉੱਧਾਰ ਨਹੀਂ ਹੋਣਾ ॥੧੧੨॥
ਪ੍ਰਿਥਮ ਮੰਤ੍ਰ ਦਯੋ ਜਿਨੈ ਸੋਈ ਜਾਨਿ ਕੈ ਗੁਰਦੇਵ ॥
ਜਿਸ ਨੇ ਸਭ ਤੋਂ ਪਹਿਲਾਂ ਸਲਾਹ ('ਮੰਤ੍ਰ') ਦਿੱਤੀ ਸੀ, ਉਸੇ ਨੂੰ ਗੁਰਦੇਵ ਮੰਨ ਕੇ
ਜੋਗ ਕਾਰਣ ਕੋ ਚਲਾ ਜੀਅ ਜਾਨਿ ਕੈ ਅਨਭੇਵ ॥
He, who in the first place gave this mantra, feeling about that Lord in his mind and accepting Him as the Guru, Dutt proceeded for getting instructions in Yoga
ਅਤੇ ਹਿਰਦੇ ਵਿਚ ਪ੍ਰਭੂ ਨੂੰ ਜਾਣ ਕੇ ਯੋਗ ਕਰਨ ਲਈ ਚਲ ਪਿਆ।
ਤਾਤ ਮਾਤ ਰਹੇ ਮਨੈ ਕਰਿ ਮਾਨ ਬੈਨ ਨ ਏਕ ॥
ਮਾਤਾ ਪਿਤਾ ਵਰਜਦੇ ਰਹੇ, ਪਰ (ਉਸ ਨੇ) ਉਨ੍ਹਾਂ ਦਾ ਇਕ ਬਚਨ ਵੀ ਨਾ ਮੰਨਿਆ।
ਘੋਰ ਕਾਨਿਨ ਕੌ ਚਲਾ ਧਰਿ ਜੋਗਿ ਨ︀ਯਾਸ ਅਨੇਕ ॥੧੧੩॥
Though the parents dissuaded him, he did not accept the saying of anyone he assumed the garb of a Yogi and went towards a dense forest.113.
ਯੋਗ ਦੀਆਂ ਅਨੇਕ ਵਿਧੀਆਂ ('ਨ੍ਯਾਸ') ਧਾਰਨ ਕਰ ਕੇ ਸੰਘਣੇ ਜੰਗਲਾਂ ਵਲ ਤੁਰ ਪਿਆ ॥੧੧੩॥
ਘੋਰ ਕਾਨਨਿ ਮੈ ਕਰੀ ਤਪਸਾ ਅਨੇਕ ਪ੍ਰਕਾਰ ॥
ਘੋਰ ਜੰਗਲਾਂ ਵਿਚ ਜਾ ਕੇ ਅਨੇਕ ਤਰ੍ਹਾਂ ਦੀ ਤਪਸਿਆ ਕੀਤੀ।
ਭਾਤਿ ਭਾਤਿਨ ਕੇ ਕਰੇ ਇਕ ਚਿਤ ਮੰਤ੍ਰ ਉਚਾਰ ॥
In the forest, he performed austerities in many ways and concentrating his mind, he recited various kinds of mantras
ਇਕ ਚਿਤ ਹੋ ਕੇ ਭਾਂਤ ਭਾਂਤ ਦੇ ਮੰਤ੍ਰਾਂ ਦਾ ਉਚਾਰਨ ਕੀਤਾ।
ਕਸਟ ਕੈ ਜਬ ਹੀ ਕੀਆ ਤਪ ਘੋਰ ਬਰਖ ਪ੍ਰਮਾਨ ॥
ਜਦ ਇਕ ਸਾਲ ਕਸ਼ਟ ਸਹਿ ਕੇ ਘੋਰ ਤਪ ਕੀਤਾ,
ਬੁਧਿ ਕੋ ਬਰੁ ਦੇਤ ਭੇ ਤਬ ਆਨਿ ਬੁਧਿ ਨਿਧਾਨ ॥੧੧੪॥
When he, enduring tribulations for many years, performed great austerities, then the Lord, the treasure of wisdom, gave him the boon of ‘wisdom’.114.
ਤਦ ਬੁੱਧੀ ਦੇ ਖ਼ਜ਼ਾਨੇ (ਪ੍ਰਭੂ) ਨੇ ਆ ਕੇ ਬੁੱਧੀ ਦਾ ਵਰ ਦੇ ਦਿੱਤਾ ॥੧੧੪॥
ਬੁਧਿ ਕੌ ਬਰੁ ਜਉ ਦਯੋ ਤਿਨ ਆਨ ਬੁਧ ਅਨੰਤ ॥
ਜਦੋਂ ਉਸ ਨੂੰ ਬੁੱਧੀ ਦਾ ਵਰ ਦਿੱਤਾ ਤਾਂ ਉਸ ਨੂੰ ਬੇਹਿਸਾਬੀ ਬੁੱਧੀ (ਪ੍ਰਾਪਤ ਹੋ ਗਈ)।
ਪਰਮ ਪੁਰਖ ਪਵਿਤ੍ਰ ਕੈ ਗਏ ਦਤ ਦੇਵ ਮਹੰਤ ॥
When this boon was bestowed upon him, then infinite wisdom penetrated within him and that great Dutt, reached the abode of that supreme Purusha (Lord)
ਪਰਮ ਪੁਰਖ ਪਵਿਤ੍ਰ (ਕਾਲ ਦੇਵ) ਦੱਤ ਦੇਵ ਨੂੰ ਮਹਾਨ ਬਣਾ ਗਏ।
ਅਕਸਮਾਤ੍ਰ ਬਢੀ ਤਬੈ ਬੁਧਿ ਜਤ੍ਰ ਤਤ੍ਰ ਦਿਸਾਨ ॥
ਤਦ ਅਚਾਨਕ ਬੁੱਧੀ ਜਿਥੇ ਕਿਥੇ ਸਾਰੀਆਂ ਦਿਸ਼ਾਵਾਂ ਵਿਚ ਵਧ ਗਈ।
ਧਰਮ ਪ੍ਰਚੁਰ ਕੀਆ ਜਹੀ ਤਹ ਪਰਮ ਪਾਪ ਖਿਸਾਨ ॥੧੧੫॥
This wisdom suddenly extended on various sides and he propagated Dharma, which destroyed the sins.115.
(ਫਿਰ ਦੱਤ ਨੇ) ਜਿਥੇ ਕਿਥੇ ਧਰਮ ਦਾ ਪ੍ਰਚਾਰ ਕੀਤਾ ਅਤੇ ਵੱਡੇ ਪਾਪ (ਉਥੋਂ) ਖਿਸਕ ਗਏ ॥੧੧੫॥
ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਹੀ ਨਾਸ ॥
ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਸ ਅਕਾਲ ਨੂੰ ਪਹਿਲਾ ਗੁਰੂ ਕੀਤਾ।
ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ ॥
In this way, he adopted the eternal unmanifested Brahman as His first Guru, who pervades in all directions He who has spread the four major divisions of creation viz.,
ਜਿਸ ਦਾ ਜਿਥੇ ਕਿਥੇ ਸਭ ਪਾਸੇ ਨਿਵਾਸ ਹੈ।
ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ॥
ਜਿਸ ਨੇ ਅੰਡਜ, ਜੇਰਜ, ਸੇਤਜ ਅਤੇ ਉਦਭਿਜ ਆਦਿ ਦਾ ਪਸਾਰਾ ਕੀਤਾ ਹੈ।
ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦਤ ਸੁ ਧਾਰ ॥੧੧੬॥
Andaja (oviparous) Jeraj (viviparous), Svetaja (generated by heat and moisture) and Utbhija (germinating), the sage Dutt accepted that Lord as his first Guru.116.
ਉਸ ਨੂੰ ਸਤਿ ਮੰਨ ਕੇ ਮੁਨੀ ਦੱਤ ਨੇ ਉਸ ਨੂੰ (ਪ੍ਰਥਮ) ਗੁਰੂ ਧਾਰਨ ਕੀਤਾ ॥੧੧੬॥
ਇਤਿ ਸ੍ਰੀ ਦਤ ਮਹਾਤਮੇ ਪ੍ਰਥਮ ਗੁਰੂ ਅਕਾਲ ਪੁਰਖ ਸਮਾਪਤੰ ॥੧॥
End of the description about the adoption of the Unmanifested Brahman as the first Guru.
ਇਥੇ ਸ੍ਰੀ ਦੱਤ ਦੇ ਮਹਾਤਮ ਦੇ ਅਕਾਲ ਗੁਰੂ ਪ੍ਰਥਮ ਦਾ ਪ੍ਰਸੰਗ ਸਮਾਪਤ ॥੧॥