ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥
"What can you tell us about the beginning? In what home did the absolute dwell then?
(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ? ਆਦਿਕ = ਮੁੱਢ, ਆਰੰਭ, ਜਗਤ-ਰਚਨਾ ਦਾ ਮੁੱਢ। ਕਥੀਅਲੇ = ਕਿਹਾ ਜਾਂਦਾ ਹੈ। ਸੁੰਨ = (ਸੰ: ਸ਼ੂਨ੍ਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ। ਘਰ ਵਾਸੋ = ਟਿਕਾਣਾ, ਅਸਥਾਨ।
ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥
What are the ear-rings of spiritual wisdom? Who dwells in each and every heart?
ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ? ਗਿਆਨ = ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ। ਮੁਦ੍ਰਾ = (੧) ਮੁੰਦ੍ਰਾਂ, (੨) ਨਿਸ਼ਾਨੀ, (੩) ਜੋਗੀਆਂ ਦੇ ਪੰਜ ਸਾਧਨ ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ।
ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥
How can one avoid the attack of death? How can one enter the home of fearlessness?
ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ? ਠੀਗਾ = ਚੋਟ, ਸੱਟ, ਸੋਟਾ। ਜਲਾਈਅਲੇ = ਸਾੜਿਆ ਜਾਏ। ਘਰਿ = ਘਰ ਵਿਚ।
ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥
How can one know the posture of intuition and contentment, and overcome one's adversaries?"
ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)? ਬੈਰਾਈਐ = ਵੈਰੀ ਨੂੰ।
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥
Through the Word of the Guru's Shabad, egotism and corruption are conquered, and then one comes to dwell in the home of the self within.
(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।
ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥
One who realizes the Shabad of the One who created the creation - Nanak is his slave. ||21||
ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥ ਜਿਨਿ = ਜਿਸ (ਪ੍ਰਭੂ) ਨੇ ॥੨੧॥
ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥
"Where did we come from? Where are we going? Where will we be absorbed?
(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?) ਕਹਾ ਤੇ = ਕਿਥੋਂ? ਇਹੁ = ਇਹ ਜੀਵ।
ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥
One who reveals the meaning of this Shabad is the Guru, who has no greed at all.
ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ। ਅਰਥਾਵੈ = ਸਮਝਾ ਦੇਵੇ। ਤਮਾਈ = ਤਮ੍ਹ੍ਹਾ, ਲਾਲਚ।
ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥
How can one find the essence of the unmanifest reality? How does one become Gurmukh, and enshrine love for the Lord?
ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ? ਤਤੁ = ਅਸਲੀਅਤ, ਜਗਤ ਦਾ ਅਸਲਾ ਪ੍ਰਭੂ। ਅਵਿਗਤ = ਅੱਵਿਅਕਤ, ਵਿਅਕਤੀ-ਰਹਿਤ, ਅਦ੍ਰਿਸ਼ਟ ਪ੍ਰਭੂ।
ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥
He Himself is consciousness, He Himself is the Creator; share with us, Nanak, your wisdom."
ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ। ਸੁਰਤਾ = ਸੁਣਨ ਵਾਲਾ।
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥
By His Command we come, and by His Command we go; by His Command, we merge in absorption.
(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।
ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥
Through the Perfect Guru, live the Truth; through the Word of the Shabad, the state of dignity is attained. ||22||
ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥ ਗਤਿ = ਹਾਲਤ। ਮਿਤਿ = ਮਾਪ ॥੨੨॥