ਕਬੀਰ ਨਾ ਮੋੁਹਿ ਛਾਨਿ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ

Kabeer, I have no hut or hovel, no house or village.

ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ; ਮਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਪਾਠ ਦੀ ਚਾਲ ਨੂੰ ਠੀਕ ਰੱਖਣ ਲਈ ਇਕ ਮਾਤ੍ਰਾ ਘਟਾਣੀ ਹੈ) ਮੇਰੇ ਪਾਸ। ਛਾਨਿ = ਛੰਨ। ਛਾਪਰੀ = ਕੁੱਲੀ। ਗਾਉ = ਪਿੰਡ।

ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨਾਉ ॥੬੦॥

I hope that the Lord will not ask who I am. I have no social status or name. ||60||

ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ॥੬੦॥ ਮਤ = ਮਤਾਂ, ਸ਼ਾਇਦ। ਮੇਰੇ = ਮੇਰੇ ਪਾਸ (ਆਸਰਾ)। ਨਾਉ = ਨਾਮਣਾ, ਮਲਕੀਅਤ ਦੀ ਵਡਿਆਈ ॥੬੦॥