ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
Kabeer, if I meet such a True Guru, who mercifully blesses me with the gift,
ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ, ਤੁਠਾ = ਪ੍ਰਸੰਨ ਹੋ ਕੇ। ਪਸਾਉ = ਪ੍ਰਸਾਦ, ਮੇਹਰ, ਕਿਰਪਾ।
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥
then the door of liberation will open wide for me, and I will easily pass through. ||59||
ਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥ ਮੋਕਲਾ = ਖੁਲ੍ਹਾ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ ਟਿਕ ਕੇ, 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਘਬਰਾਹਟ ਤੋਂ ਪਰੇ ਰਹਿ ਕੇ। ਆਵਉ ਜਾਉ = ਬੇਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥