ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥
O Formless, Formed, Undeceivable, Perfect, Imperishable,
ਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਨਿਰੰਕਾਰੁ = ਅਕਾਰ ਤੋਂ ਰਹਿਤ, ਵਰਨਾਂ ਚਿੰਨ੍ਹਾਂ ਤੋਂ ਬਾਹਰਾ। ਆਕਾਰ = ਸਰਗੁਨ, ਸਰੂਪ ਵਾਲਾ। ਅਛਲ = ਜਿਸ ਨੂੰ ਕੋਈ ਧੋਖਾ ਨ ਦੇ ਸਕੇ।
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥
Blissful, Unlimited, Beautiful, Immaculate, Blossoming Lord:
ਤੂੰ ਸਦਾ-ਪ੍ਰਸੰਨ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ। ਹਰਖਵੰਤ = ਸਦਾ-ਪ੍ਰਸੰਨ। ਆਨੰਤਰੂਪ = ਬੇਅੰਤ ਸਰੂਪਾਂ ਵਾਲਾ। ਬਿਗਾਸੀ = ਮਉਲਿਆ ਹੋਇਆ, ਖਿੜਿਆ ਹੋਇਆ, ਪਰਗਟ।
ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥
Countless are those who sing Your Glorious Praises, but they do not know even a tiny bit of Your extent.
ਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ। ਬੇਅੰਤ = ਬੇਅੰਤ ਜੀਵ। ਇਕੁ ਤਿਲੁ = ਰਤਾ ਭੀ। ਨਹੀ ਪਾਸੀ = ਨਹੀਂ ਪੈਂਦਾ।
ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥
That humble being upon whom You shower Your Mercy meets with You, O God.
ਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ। ਮਿਲਾਸੀ = ਮਿਲ ਪੈਂਦਾ ਹੈ। ਪ੍ਰਭ = ਹੇ ਪ੍ਰਭੂ!
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥
Blessed, blessed, blessed are those humble beings, upon whom the Lord, Har, Har, showers His Mercy.
ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ। ਧੰਨਿ = ਭਾਗਾਂ ਵਾਲੇ। ਜਿਹ = ਜਿਨ੍ਹਾਂ ਉੱਤੇ।
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥
Whoever meets with the Lord through Guru Nanak is rid of both birth and death. ||5||
ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ॥੫॥ ਹਰਿ ਗੁਰੁ ਨਾਨਕੁ = (ਇਹੋ ਜਿਹੇ ਗੁਣਾਂ ਵਾਲੇ) ਹਰੀ ਦਾ ਰੂਪ ਗੁਰੂ ਨਾਨਕ। ਜਿਨ = ਜਿਨ੍ਹਾਂ ਨੇ। ਪਰਸਿਯਉ = ਪਰਸਨ ਕੀਤਾ ਹੈ, ਛੁਹਿਆ ਹੈ, ਭੇਟਿਆ ਹੈ, ਚਰਨ ਪਰਸੇ ਹਨ। ਸਿ = ਉਹ (ਭਾਗਾਂ ਵਾਲੇ) ਮਨੁੱਖ। ਦੁਹ ਥੇ = ਦੁਹਾਂ ਥੋਂ। ਰਹਿਓ = ਬਚ ਰਹੇ ਹਨ ॥੫॥