ਪਧਿਸਟਕਾ ਛੰਦ

PADHISHTAKA STANZA

ਪਧਿਸਟਕਾ ਛੰਦ:

ਅਤਿ ਪਾਪਨ ਤੇ ਜਗ ਛਾਇ ਰਹਿਓ

ਅਤਿ ਅਧਿਕ ਪਾਪਾਂ ਨਾਲ ਜਗਤ ਭਰਿਆ ਹੋਵੇਗਾ।

ਕਛੁ ਬੁਧਿ ਬਲ ਧਰਮ ਜਾਤ ਕਹਿਓ

The sins have spread over the world and the intellect and religion have become powerless

ਬੁੱਧ-ਬਲ ਦੇ ਆਧਾਰ ਤੇ ਧਰਮ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕੇਗਾ।

ਦਿਸ ਬਦਿਸਨ ਕੇ ਜੀਅ ਦੇਖਿ ਸਬੈ

ਦੇਸ ਦੇਸਾਂਤਰਾਂ ਵਿਚ ਵੇਖੀਂਦੇ ਸਾਰੇ ਜੀਵ ਹੁਣ

ਬਹੁ ਪਾਪ ਕਰਮ ਰਤਿ ਹੈ ਸੁ ਅਬੈ ॥੧੧੧॥

The beings of various countries are engrossed in sinful acts.111.

ਬਹੁਤ ਪਾਪ ਕਰਮਾਂ ਵਿਚ ਲੀਨ ਹੋਣਗੇ ॥੧੧੧॥

ਪ੍ਰਿਤਮਾਨ ਨਰ ਕਹੂੰ ਦੇਖ ਪਰੈ

(ਕੋਈ) ਆਦਰਸ਼ ('ਪ੍ਰਿਤਮਾਨ') ਪੁਰਖ ਕਿਤੇ ਦਿਸ ਨਹੀਂ ਪਵੇਗਾ

ਕਛੁ ਬੁਧਿ ਬਲ ਬਚਨ ਬਿਚਾਰ ਕਰੈ

The people look like the stone-images and somewhere the dialogues are held with power of intellect

(ਜੋ) ਕੁਝ ਬੁੱਧ ਬਲ ਦੇ ਆਧਾਰ ਤੇ ਵਿਚਾਰ ਪੂਰਵਕ ਬਚਨ ਕਰਦਾ ਹੋਵੇਗਾ।

ਨਰ ਨਾਰਿਨ ਏਕ ਨੇਕ ਮਤੰ

ਨਰ ਨਾਰੀ ਦੇ ਇਕ ਨਹੀਂ, ਅਨੇਕ ਮੱਤ ਹੋਣਗੇ।

ਨਿਤ ਅਰਥਾਨਰਥ ਗਨਿਤ ਗਤੰ ॥੧੧੨॥

There are many sects of men and women and the meaningful is always becoming meaningless.112.

ਨਿੱਤ ਅਰਥ ਅਨਰਥ ਦੀ ਸੋਚ-ਵਿਚਾਰ ਖ਼ਤਮ ਹੋ ਜਾਵੇਗੀ ॥੧੧੨॥