ਹੀਰ ਛੰਦ

HEER STANZA

ਹੀਰ ਛੰਦ:

ਅਪੰਡਿਤ ਗੁਣ ਮੰਡਿਤ ਸੁਬੁਧਿਨਿ ਖੰਡਿਤ ਦੇਖੀਐ

The fools will become full of qualities and the wise will lose intellect

ਅਨਪੜ੍ਹ ਗੁਣਾਂ ਨਾਲ ਸੁਸ਼ੋਭਿਤ ਹੋ ਕੇ ਸ੍ਰੇਸ਼ਠ ਬੁੱਧੀਮਾਨਾਂ ਦਾ ਖੰਡਨ ਕਰਦਿਆਂ ਦਿਖਣਗੇ।

ਛਤ੍ਰੀ ਬਰ ਧਰਮ ਛਾਡਿ ਅਕਰਮ ਧਰਮ ਲੇਖੀਐ

The Kshatriyas, leaving the superb dharma, will consider the vices as the real dharma

ਛਤ੍ਰੀ ਸ੍ਰੇਸ਼ਠ ਧਰਮ ਨੂੰ ਛਡ ਕੇ ਕਰਮਾਂ ਤੋਂ ਵਾਂਝੇ ਧਰਮ ਵਲ ਵੇਖਣਗੇ।

ਸਤਿ ਰਹਤ ਪਾਪ ਗ੍ਰਹਿਤ ਕ੍ਰੁਧ ਚਹਤ ਜਾਨੀਐ

ਸੱਤ ਤੋਂ ਰਹਿਤ ਅਤੇ ਪਾਪ ਵਿਚ ਗ੍ਰਸੇ ਹੋਏ ਕ੍ਰੋਧ ਨੂੰ ਪਸੰਦ ਕਰਦੇ ਹੋਣਗੇ।

ਅਧਰਮ ਲੀਣ ਅੰਗ ਛੀਣ ਕ੍ਰੋਧ ਪੀਣ ਮਾਨੀਐ ॥੧੦੯॥

Devoid of truth, the sin and anger will receive respect and the individuals, absorbed in adharma and engrossed in anger will decline.109.

ਅਧਰਮ ਵਿਚ ਲੀਨ, ਸ਼ਰੀਰ ਤੋਂ ਕਮਜ਼ੋਰ ਪਰ ਕ੍ਰੋਧ ਵਿਚ ਬਹੁਤ ਬਲਵਾਨ ਹੋਣਗੇ ॥੧੦੯॥

ਕੁਤ੍ਰੀਅਨ ਰਸ ਚਾਹੀ ਗੁਣਨ ਗ੍ਰਾਹੀ ਜਾਨੀਐ

Absorbed in the love of wicked women, the people will not adopt virtues

(ਉਹ) ਮਾੜੀਆਂ ਇਸਤਰੀਆਂ ਦੇ ਕਾਮ ਰਸ ਦੇ ਚਾਹਵਾਨ ਅਤੇ ਗੁਣਾਂ ਨੂੰ ਨਾ ਗ੍ਰਹਿਣ ਕਰਨ ਵਾਲੇ ਜਾਣੇ ਜਾਣਗੇ।

ਸਤ ਕਰਮ ਛਾਡ ਕੇ ਅਸਤ ਕਰਮ ਮਾਨੀਐ

They will honour the wicked people, leaving aside the good conduct

ਸੱਤ ਕਰਮਾਂ ਨੂੰ ਛਡ ਕੇ ਅਸੱਤ ਕਰਮਾਂ ਨੂੰ ਮੰਨਣ ਵਾਲੇ ਹੋਣਗੇ।

ਰੂਪ ਰਹਿਤ ਜੂਪ ਗ੍ਰਹਿਤ ਪਾਪ ਸਹਿਤ ਦੇਖੀਐ

(ਉਹ) ਰੂਪ ਤੋਂ ਰਹਿਤ, ਜੂਏ ਵਿਚ ਗ੍ਰਸਤ ਅਤੇ ਪਾਪ ਯੁਕਤ ਦਿਸ ਪੈਣਗੇ।

ਅਕਰਮ ਲੀਨ ਧਰਮ ਛੀਨ ਨਾਰਿ ਅਧੀਨ ਪੇਖੀਐ ॥੧੧੦॥

The groups of people, devoid of beauty, will be seen absorbed in sinful acts and will be under the impact of women devoid of dharma.110.

ਅਕਰਮਾਂ ਵਿਚ ਲੀਨ, ਧਰਮ ਤੋਂ ਹੀਣੇ ਅਤੇ ਇਸਤਰੀਆਂ ਦੇ ਅਧੀਨ ਵੇਖੇ ਜਾਣਗੇ ॥੧੧੦॥