ਤ੍ਰਿਭੰਗੀ ਛੰਦ

TRIBHANGI STANZA

ਤ੍ਰਿਭੰਗੀ ਛੰਦ:

ਸਭ ਜਗ ਪਾਪੀ ਕਹੂੰ ਜਾਪੀ ਅਥਪਨ ਥਾਪੀ ਦੇਸ ਦਿਸੰ

The whole world will become sinful, there will be none performing austerities

ਸਾਰਾ ਜਗਤ ਪਾਪੀ ਹੋਵੇਗਾ, ਜਪ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਦੇਸ ਦੇਸਾਂਤਰਾਂ ਵਿਚ ਅਮਰਯਾਦਾ ਦੀ ਸਥਾਪਨਾ ਹੋਵੇਗੀ।

ਜਹ ਤਹ ਮਤਵਾਰੇ ਭ੍ਰਮਤ ਭ੍ਰਮਾਰੇ ਮਤਿ ਉਜਿਯਾਰੇ ਬਾਧ ਰਿਸੰ

In all countries the unestablishable things will be established the jealous persons will roam hither and thither

ਜਿਥੇ ਕਿਥੇ ਮਤਵਾਲੇ ਹੋ ਕੇ ਵਹਿਮੀ ਲੋਗ ਫਿਰਨਗੇ (ਜੋ) ਰੌਸ਼ਨ ਦਿਮਾਗ ਵਾਲੇ ਨਾ ਹੋ ਕੇ ਕ੍ਰੋਧ ਨਾਲ ਫੁਲੇ ਹੋਣਗੇ।

ਪਾਪਨ ਰਸ ਰਾਤੇ ਦੁਰਮਤਿ ਮਾਤੇ ਕੁਮਤਨ ਦਾਤੇ ਮਤ ਨੇਕੰ

Absorbed in sinful activities many sects, originators of vices, will come in vogue

ਪਾਪਾਂ ਦੇ ਰਸ ਵਿਚ ਲੀਨ, ਮਾੜੀ ਮਤ ਵਿਚ ਮਤਵਾਲੇ ਅਤੇ ਮਾੜੀ ਮਤ ਦੇਣ ਵਾਲੇ ਅਨੇਕਾਂ ਮੱਤ ਹੋਣਗੇ।

ਜਹ ਤਹ ਉਠਿ ਧਾਵੈ ਚਿਤ ਲਲਚਾਵੈ ਕਛੁਹੂੰ ਪਾਵੈ ਬਿਨੁ ਏਕੰ ॥੧੦੭॥

Because of the greed in their mind, the people will run here and there, but they will not realise anything.107.

ਜਿਥੇ ਕਿਥੇ ਉਠ ਕੇ ਭਜ ਪੈਣਗੇ, ਚਿੱਤ ਲਾਲਚ ਦਾ ਭਰਿਆ ਹੋਵੇਗਾ, (ਪਰ) ਇਕ (ਪ੍ਰਭੂ) ਤੋਂ ਬਿਨਾ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ॥੧੦੭॥

ਤਜਿ ਹਰਿ ਧਰਮੰ ਗਹਤ ਕੁਕਰਮੰ ਬਿਨ ਪ੍ਰਭ ਕਰਮੰ ਸਬ ਭਰਮੰ

Leaving the religion of the Lord, all will adopt evil ways, but without the actions related to the Lord everything will be useless

ਹਰਿ ਦੇ ਧਰਮ ਨੂੰ ਛਡ ਕੇ ਕੁਕਰਮ ਗ੍ਰਹਿਣ ਕਰਨਗੇ, (ਪਰ) ਪ੍ਰਭੂ (ਦੇ ਨਾਮ ਜੱਪਣ ਤੋਂ) ਬਿਨਾ ਹੋਰ ਸਾਰੇ ਕਰਮ ਭਰਮ ਹਨ।

ਲਾਗਤ ਨਹੀ ਤੰਤ੍ਰੰ ਫੁਰਤ ਮੰਤ੍ਰੰ ਚਲਤ ਜੰਤ੍ਰੰ ਬਿਨ ਮਰਮੰ

Without understanding the secret, all the mantras, yantras and tantras will become useless

ਬਿਨਾ (ਵਾਸਤਵਿਕ ਈਸ਼ਵਰੀ) ਭੇਦ ਪਾਏ ਦੇ ਕੋਈ ਤੰਤ੍ਰ ਨਹੀਂ ਲਗੇਗਾ, ਮੰਤ੍ਰ ਨਹੀਂ ਫੁਰੇਗਾ ਅਤੇ ਕੋਈ ਜੰਤ੍ਰ ਨਹੀਂ ਚਲੇਗਾ।

ਜਪ ਹੈ ਦੇਵੀ ਅਲਖ ਅਭੇਵੀ ਆਦਿ ਅਜੇਵੀ ਪਰਮ ਜੁਧੀ

The people will not repeat the Name of the supremely heroic, unconquerable and incomprehensible goddess

(ਜੋ) ਅਲਖ, ਅਭੇਵ, ਆਦਿ ਤੋਂ ਹੀ ਅਜਿਤ ਪਰਮ ਯੁੱਧ ਕਰਨਵਾਲੀ ਦੇਵੀ ਨੂੰ ਨਹੀਂ ਜੱਪਣਗੇ,

ਕੁਬੁਧਨ ਤਨ ਰਾਚੇ ਕਹਤ ਸਾਚੇ ਪ੍ਰਭਹਿ ਜਾਚੇ ਤਮਕ ਬੁਧੀ ॥੧੦੮॥

They will remain absorbed in wicked deeds and morbid intellect, being devoid of the grace of the Lord.108.

(ਉਹ) ਕੁਬੁੱਧੀ ਵਿਚ ਮਗਨ ਹੋਣਗੇ, ਸੱਚ ਨਹੀਂ ਕਹਿਣਗੇ ਅਤੇ ਕ੍ਰੋਧੀ ਬੁੱਧੀ ਵਾਲੇ ਪ੍ਰਭੂ ਤੋਂ ਨਹੀਂ ਮੰਗਣਗੇ ॥੧੦੮॥