ਹਰਿ ਗੀਤਾ ਛੰਦ

HARIGEETA STANZA

ਹਰਿ ਗੀਤਾ ਛੰਦ:

ਸਬ ਦ੍ਰੋਨ ਗਿਰਵਰ ਸਿਖਰ ਤਰ ਨਰ ਪਾਪ ਕਰਮ ਭਏ ਭਨੌ

Somewhere there will be very great sins like the top of Dronagiri mountain

ਦ੍ਰੋਣ ਪਰਬਤ ਦੇ ਹੇਠੋਂ ਤੋਂ ਲੈ ਕੇ ਧੁਰ ਚੋਟੀ ਤਕ ਸਾਰੇ ਪੁਰਸ਼ ਪਾਪ ਕਰਮ ਵਿਚ ਲੀਨ ਦਸੇ ਜਾਣਗੇ।

ਉਠਿ ਭਾਜ ਧਰਮ ਸਭਰਮ ਹੁਐ ਚਮਕੰਤ ਦਾਮਿਨਿ ਸੋ ਮਨੌ

All the people will abandon dharma and live in the flashing lighting of illusion

ਧਰਮ ਉਠ ਕੇ ਭਜ ਜਾਵੇਗਾ ਅਤੇ ਭਰਮ ਮਾਨੋ ਬਿਜਲੀ ਬਣ ਕੇ ਚਮਕੇਗਾ।

ਕਿਧੌ ਸੂਦ੍ਰ ਸੁਭਟ ਸਮਾਜ ਸੰਜੁਤ ਜੀਤ ਹੈ ਬਸੁਧਾ ਥਲੀ

Somewhere the Shudras, bedecked with warriors will conquer the earth and somewhere the Kshatriyas, forsaking the weapons and arms, will be running hither and thither

ਜਾਂ ਸ਼ੂਦ੍ਰਾਂ ਨੇ ਸੂਰਮਿਆਂ ਦੇ ਸਮਾਜ ਸਮੇਤ ਧਰਤੀ ਨੂੰ ਬਲ ਪੂਰਵਕ ਜਿਤ ਲਿਆ ਹੋਵੇਗਾ।

ਕਿਧੌ ਅਤ੍ਰ ਛਤ੍ਰ ਤਜੇ ਭਜੇ ਅਰੁ ਅਉਰ ਅਉਰ ਕ੍ਰਿਆ ਚਲੀ ॥੧੦੫॥

There will be the prevalence of different types of activities.105.

ਜਾਂ (ਸਾਰੇ ਰਾਜੇ) ਅਸਤ੍ਰ ਅਤੇ ਛਤ੍ਰ ਛਡ ਕੇ ਭਜ ਗਏ ਹੋਣਗੇ ਅਤੇ ਹੋਰ ਦੀ ਹੋਰ ਕ੍ਰਿਆ ਚਲ ਪਈ ਹੋਵੇਗੀ ॥੧੦੫॥

ਨ੍ਰਿਪ ਦੇਸ ਦੇਸ ਬਿਦੇਸ ਜਹ ਤਹ ਪਾਪ ਕਰਮ ਸਬੈ ਲਗੇ

The kings of various countries will engross themselves in sinful actions

ਦੇਸ ਦੇਸ ਅਤੇ ਬਦੇਸਾਂ ਦੇ ਸਾਰੇ ਰਾਜੇ ਜਿਥੇ ਕਿਥੇ ਪਾਪ ਕਰਮਾਂ ਵਿਚ ਲਗੇ ਹੋਣਗੇ।

ਨਰ ਲਾਜ ਛਾਡਿ ਨਿਲਾਜ ਹੁਐ ਫਿਰੈ ਧਰਮ ਕਰਮ ਸਬੈ ਭਗੇ

The individuals will roam unashamedly, abandoning their shame the religious injunctions will speed away

ਮਨੁੱਖ ਲਾਜ-ਮਰਯਾਦਾ ਛਡ ਕੇ ਅਤੇ ਨਿਰਲਜ ਹੋ ਕੇ ਫਿਰਦੇ ਹੋਣਗੇ ਅਤੇ ਧਰਮ ਦੇ ਸਾਰੇ ਕਰਮ ਭਜ ਗਏ ਹੋਣਗੇ।

ਕਿਧੌ ਸੂਦ੍ਰ ਜਹ ਤਹ ਸਰਬ ਮਹਿ ਮਹਾਰਾਜ੍ਰਯ ਪਾਇ ਪ੍ਰਹਰਖ ਹੈ

Somewhere the Brahmins will touch the feet of Shudras

ਜਾਂ ਜਿਥੇ ਕਿਥੇ ਸਭ ਥਾਂ ਸ਼ੂਦ੍ਰ ਮਹਾਰਾਜ ਦੀ ਪਦਵੀ ਪ੍ਰਾਪਤ ਕਰ ਕੇ ਪ੍ਰਸੰਨ ਹੋਣਗੇ।

ਕਿਧੌ ਚੋਰ ਛਾਡਿ ਅਚੋਰ ਕੋ ਗਹਿ ਸਰਬ ਦਰਬ ਆਕਰਖ ਹੈ ॥੧੦੬॥

Somewhere the thief will be released and a pious man will be caught and his wealth will be looted.106.

ਜਾਂ ਚੋਰ ਨੂੰ ਛਡ ਕੇ ਅਚੋਰ (ਸਾਧ) ਨੂੰ ਪਕੜ ਲੈਣਗੇ ਅਤੇ ਸਾਰੇ ਧਨ ਨੂੰ ਖਿਚ ਲੈਣਗੇ ॥੧੦੬॥