ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਹਰਿ ਜਨ ਰਾਮ ਰਾਮ ਰਾਮ ਧਿਆਂਏ

The humble servant of the Lord meditates on the Lord, Raam, Raam, Raam.

ਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ। ਹਰਿ ਜਨ = ਪਰਮਾਤਮਾ ਦੇ ਭਗਤ। ਧਿਆਂਏ = ਧਿਆਉਂਦੇ ਹਨ।

ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ

One who enjoys peace in the Company of the Holy, even for an instant, obtains millions of heavenly paradises. ||1||Pause||

ਸਾਧ ਸੰਗਤ ਦੇ ਇਕ ਪਲ ਭਰ ਦੇ ਸੁਖ (ਨੂੰ ਉਹ ਇਉਂ ਸਮਝਦੇ ਹਨ ਕਿ) ਕ੍ਰੋੜਾਂ ਬੈਕੁੰਠ ਹਾਸਲ ਕਰ ਲਏ ਹਨ ॥੧॥ ਰਹਾਉ ॥ ਸਮਾਗਮ = ਇਕੱਠ। ਕੋਟਿ = ਕ੍ਰੋੜਾਂ। ਪਾਂਏ = ਪਾ ਲੈਂਦੇ ਹਨ ॥੧॥ ਰਹਾਉ ॥

ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ

This human body, so difficult to obtain, is sanctified by meditating on the Lord. It takes away the fear of death.

ਨਾਮ ਜਪ ਕੇ ਉਸ ਦਾ ਦੁਰਲੱਭ ਮਨੁੱਖਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ ਉਸ ਦੇ ਅੰਦਰੋਂ) ਜਮਾਂ ਦਾ ਡਰ ਦੂਰ ਕਰ ਦੇਂਦਾ ਹੈ। ਜਪਿ = ਜਪ ਕੇ। ਪੁਨੀਤਾ = ਪਵਿੱਤਰ। ਤ੍ਰਾਸ = ਡਰ। ਨਿਵਾਰੈ = ਦੂਰ ਕਰਦਾ ਹੈ।

ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥

Even the sins of terrible sinners are washed away, by cherishing the Lord's Name within the heart. ||1||

ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਨਾਮ ਦੀ ਬਰਕਤਿ ਨਾਲ ਵੱਡੇ ਵੱਡੇ ਵਿਕਾਰੀਆਂ ਦੇ ਪਾਪ ਲਹਿ ਜਾਂਦੇ ਹਨ ॥੧॥ ਪਤਿਤ = ਵਿਕਾਰੀ, ਪਾਪਾਂ ਵਿਚ ਡਿੱਗਾ ਹੋਇਆ। ਪਾਤਿਕ = ਪਾਪ। ਉਤਰਹਿ = ਲਹਿ ਜਾਂਦੇ ਹਨ। ਉਰਿ = ਹਿਰਦੇ ਵਿਚ। ਧਾਰੈ = ਵਸਾਂਦਾ ਹੈ। ਦੇਹ = ਸਰੀਰ ॥੧॥

ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ

Whoever listens to the Immaculate Praises of the Lord - his pains of birth and death are dispelled.

ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਪਵਿੱਤਰ ਸਿਫ਼ਤ-ਸਾਲਾਹ ਸੁਣਦਾ ਹੈ, ਉਸ ਦਾ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ। ਜਸੁ = ਸਿਫ਼ਤ-ਸਾਲਾਹ। ਤਾ ਕਾ = ਉਸ (ਮਨੁੱਖ) ਦਾ। ਨਾਸਾ = ਨਾਸ ਹੋ ਜਾਂਦਾ ਹੈ।

ਕਹੁ ਨਾਨਕ ਪਾਈਐ ਵਡਭਾਗੀਂ︀ ਮਨ ਤਨ ਹੋਇ ਬਿਗਾਸਾ ॥੨॥੪॥੨੩॥

Says Nanak, the Lord is found by great good fortune, and then the mind and body blossom forth. ||2||4||23||

ਨਾਨਕ ਆਖਦਾ ਹੈ- (ਇਹ ਸਿਫ਼ਤ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੇ) ਮਨਾਂ ਵਿਚ ਤਨਾਂ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੪॥੨੩॥ ਬਿਗਾਸਾ = ਖਿੜਾਉ ॥੨॥੪॥੨੩॥