ਕਾਨੜਾ ਮਹਲਾ ੪ ॥
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥
O mind, chant the Name of the Lord, Har, Har, and be carried across.
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਜਪਿ = ਜਪਿਆ ਕਰ। ਮਨ = ਹੇ ਮਨ! ਤਰਾਵੈਗੋ = ਤਰਾਵੈ, ਪਾਰ ਲੰਘਾ ਦੇਂਦਾ ਹੈ।
ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥
Whoever chants and meditates on it is emancipated. Like Dhroo and Prahlaad, they merge in the Lord. ||1||Pause||
ਜਿਹੜਾ ਜਿਹੜਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਤੇ, ਪਰਮਾਤਮਾ ਵਿਚ ਹੀ ਲੀਨ ਹੋ ਜਾਂਦਾ ਹੈ) ਜਿਵੇਂ ਧ੍ਰੂ ਅਤੇ ਪ੍ਰਹਿਲਾਦ (ਆਪੋ ਆਪਣੇ ਸਮੇ ਪ੍ਰਭੂ ਵਿਚ) ਲੀਨ ਹੁੰਦਾ ਰਿਹਾ ਹੈ ॥੧॥ ਰਹਾਉ ॥ ਜੋ ਜੋ = ਜਿਹੜਾ ਜਿਹੜਾ ਮਨੁੱਖ। ਸੋਈ = ਉਹ ਹੀ। ਗਤਿ = ਉੱਚੀ ਆਤਮਕ ਅਵਸਥਾ। ਸਮਾਵੈਗੋ = ਸਮਾਵੈ, ਲੀਨ ਹੋ ਜਾਂਦਾ ਰਿਹਾ ਹੈ ॥੧॥ ਰਹਾਉ ॥
ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ ॥
Mercy, mercy, mercy - O Dear Lord, please shower Your Mercy on me, and attach me to Your Name.
ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ। ਹਰਿ ਜੀਉ = ਹੇ ਪ੍ਰਭੂ ਜੀ! ਕਰਿ = ਕਰ ਕੇ। ਨਾਮਿ = ਨਾਮ ਵਿਚ। ਲਗਾਵੈਗੋ = ਜੋੜ ਦੇਂਦਾ ਹੈ।
ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥
Please be Merciful, and lead me to meet the True Guru; meeting the True Guru, I meditate on the Naam, the Name of the Lord. ||1||
ਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ। ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ ॥੧॥ ਮਿਲਿ = ਮਿਲ ਕੇ। ਧਿਆਵੈਗੋ = ਧਿਆਵੈ, ਸਿਮਰਦਾ ਹੈ ॥੧॥
ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਲਿ ਸੰਗਤਿ ਮਲੁ ਲਹਿ ਜਾਵੈਗੋ ॥
The filth of egotism from countless incarnations sticks to me; joining the Sangat, the Holy Congregation, this filth is washed away.
(ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ। ਮਲੁ = ਮੈਲ।
ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥
As iron is carried across if it is attached to wood, one who is attached to the Word of the Guru's Shabad finds the Lord. ||2||
ਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥ ਕਾਸਟ = ਕਾਠ, ਲੱਕੜੀ, ਬੇੜੀ। ਲਗਿ ਸਬਦਿ = ਸ਼ਬਦ ਵਿਚ ਲੱਗ ਕੇ ॥੨॥
ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ ॥
Joining the Society of the Saints, joining the Sat Sangat, the True Congregation, you shall come to receive the Sublime Essence of the Lord.
ਸੰਤ ਜਨਾਂ ਦੀ ਸੰਗਤ ਸਾਧ ਸੰਗਤ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ। ਹਰਿ ਰਸੁ = ਹਰਿ-ਨਾਮ ਦਾ ਆਨੰਦ।
ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥੩॥
But not joining the Sangat, and committing actions in egotistical pride, is like drawing out clean water, and throwing it in the mud. ||3||
ਪਰ ਅਹੰਕਾਰੀ ਮਨੁੱਖ ਸਾਧ ਸੰਗਤ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ ॥੩॥ ਕਰਮ = (ਨਾਮ ਤੋਂ ਬਿਨਾ ਹੋਰ ਹੋਰ) ਕਰਮ। ਕਢਿ = ਕੱਢ ਕੇ ॥੩॥
ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ ॥
The Lord is the Protector and Saving Grace of His humble devotees. The Lord's Sublime Essence seems so sweet to these humble beings.
ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ। ਰਖਵਾਰੇ = ਰਾਖੇ। ਮੀਠ = ਮਿੱਠਾ, ਸੁਆਦਲਾ।
ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥੪॥
Each and every instant, they are blessed with the Glorious Greatness of the Naam; through the Teachings of the True Guru, they are absorbed in Him. ||4||
ਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ। ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ ॥੪॥ ਖਿਨੁ ਖਿਨੁ = ਹਰੇਕ ਖਿਨ, ਹਰ ਵੇਲੇ। ਦੇਇ = ਦੇਂਦਾ ਹੈ। ਉਪਦੇਸਿ = ਉਪਦੇਸ਼ ਵਿਚ ॥੪॥
ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥
Bow forever in deep respect to the humble devotees; if you bow to those humble beings, you shall obtain the fruit of virtue.
ਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ। (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ। ਕਉ = ਦੇ ਅੱਗੇ, ਨੂੰ। ਨਿਵਿ = ਨਿਊਂ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜਨ ਨਿਵਹਿ = ਭਗਤ ਜਨ ਨਿਊਂਦੇ ਹਨ। ਤਾ = ਤਦੋਂ। ਫਲ ਗੁਨ = ਆਤਮਕ ਗੁਣਾਂ ਦਾ ਫਲ। ਪਾਵੈਗੋ = ਪਾਵੈ, ਪਾਂਦਾ ਹੈ।
ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥
Those wicked enemies who slander the devotees are destroyed, like Harnaakhash. ||5||
ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ। ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ ॥੫॥ ਕਰਹਿ = ਕਰਦੇ ਹਨ। ਜਿਉ = ਵਾਂਗ। ਪਚਿ ਜਾਵੈਗੋ = ਖ਼ੁਆਰ ਹੁੰਦਾ ਹੈ ॥੫॥
ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ ॥
Brahma, the son of the lotus, and Vyaas, the son of the fish, practiced austere penance and were worshipped.
ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ। ਬ੍ਰਹਮ = ਬ੍ਰਹਮਾ। ਕਮਲ ਪੁਤੁ = ਕੌਲ ਦਾ ਪੁੱਤਰ (ਬ੍ਰਹਮਾ ਕੌਲ ਦੀ ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ)। ਮੀਨ = ਮੱਛੀ, (ਮਛੋਦਰੀ ਦਾ ਪੁੱਤਰ ਮੰਨਿਆ ਜਾਂਦਾ ਹੈ ਬਿਆਸ ਨੂੰ)। ਪੂਜਹੁ = ਆਦਰ-ਸਤਕਾਰ ਕਰੋ।
ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥੬॥
Whoever is a devotee - worship and adore that person. Get rid of your doubts and superstitions. ||6||
ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ ॥੬॥ ਭਰਮਨ ਭਰਮੁ = ਵੱਡੀ ਤੋਂ ਵੱਡੀ ਭਟਕਣਾ। ਚੁਕਾਵੈਗੋ = ਚੁਕਾਵੈ, ਮੁਕਾ ਲੈਂਦਾ ਹੈ ॥੬॥
ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥
Do not be fooled by appearances of high and low social class. Suk Dayv bowed at the feet of Janak, and meditated.
ਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ। ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ।) ਜਾਤਨ ਜਾਤਿ = ਜਾਤੀਆਂ ਵਿਚੋਂ ਉੱਚੀ ਜਾਤੀ। ਦੇਖਿ = ਵੇਖ ਕੇ। ਮਤ ਭਰਮਹੁ = ਭੁਲੇਖਾ ਨਾਹ ਖਾਓ। ਸੁਕ = ਸੁਕਦੇਵ (ਜਾਤੀ ਦਾ ਬ੍ਰਾਹਮਣ ਸੀ)। ਪਗੀਂ = ਪੈਰੀਂ। ਲਗਿ = ਲੱਗ ਕੇ।
ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥
Even though Janak threw his left-overs and garbage on Suk Dayv's head, his mind did not waver, even for an instant. ||7||
(ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ। ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ। ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ ॥੭॥ ਜੂਠਨ ਜੂਠਿ = ਭੈੜੀ ਤੋਂ ਭੈੜੀ ਜੂਠ ॥੭॥
ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥
Janak sat upon his regal throne, and applied the dust of the nine sages to his forehead.
ਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ। ਜਨਕ ਜਨਕ = ਕਈ ਜਨਕ, (ਰਾਜਾ ਜਨਕ ਦੀ ਪੀੜ੍ਹੀ ਦੇ ਕਈ ਜਨਕ)। ਬੈਠੇ = ਬੈਠਦੇ ਆਏ। ਸਿੰਘਾਸਨਿ = ਸਿੰਘਾਸਨ ਉਤੇ, ਰਾਜ-ਗੱਦੀ ਉੱਤੇ। ਲੈ = ਲੈ ਕੇ। ਧੂਰਿ = ਚਰਨਾਂ ਦੀ ਧੂੜ। ਲਾਵੈਗੋ = ਲਾਂਦਾ ਹੈ।
ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ ॥੮॥੨॥
Please shower Nanak with your Mercy, O my Lord and Master; make him the slave of Your slaves. ||8||2||
ਹੇ ਠਾਕੁਰ! (ਮੇਰੇ) ਨਾਨਕ ਉਤੇ ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ ॥੮॥੨॥ ਠਾਕੁਰ = ਹੇ ਠਾਕੁਰ! ਮੈ = ਮੈਨੂੰ, ਮੇਰੇ ਵਰਗਿਆਂ ਨੂੰ। ਕਰਾਵੈਗੋ = ਕਰਾਵੈ, ਕਰਾਂਦਾ ਹੈ, ਬਣਾ ਲੈਂਦਾ ਹੈ ॥੮॥੨॥