ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
Kabeer, it came to pass, that I did whatever I pleased.
ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ। ਹੋਇ ਪਰੀ = ਹੋ ਪਈ ਹੈ। ਐਸੀ ਹੋਇ ਪਰੀ = ਅਜੇਹੀ ਹੋ ਪਈ ਹੈ, ਅਜਬ ਮੌਜ ਬਣ ਗਈ ਹੈ। ਕੀਨੁ = ਕਰ ਦਿੱਤਾ ਹੈ, ਪ੍ਰਭੂ ਨੇ ਕਰ ਦਿੱਤਾ ਹੈ। ਮਨ ਕੋ ਭਾਵਤੁ = ਉਹ ਕੰਮ ਜੋ ਮਨ ਨੂੰ ਪਸੰਦ ਆ ਗਿਆ ਹੈ।
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥
Why should I be afraid of death? I have invited death for myself. ||71||
ਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ॥੭੧॥ ਮਰਨੇ = ਮੌਤ, ਆਪਾ-ਭਾਵ ਵਲੋਂ ਮੌਤ। ਤੇ = ਤੋਂ। ਕਿਆ ਡਰਪਨਾ = ਕਿਉਂ ਡਰਨਾ ਹੋਇਆ? ਡਰਨਾ ਨਹੀਂ ਚਾਹੀਦਾ। ਹਾਥਿ = ਹੱਥ ਵਿਚ। ਸਿਧਉਰਾ = ਉਹ ਨਲੀਏਰ ਜਿਸ ਨੂੰ ਸੰਧੂਰ ਲਗਾਇਆ ਹੋਇਆ ਹੈ ॥੭੧॥