ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
Kabeer, the cloth has been burnt and reduced to charcoal, and the begging bowl is shattered into pieces.
ਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ, ਖਾਪਰੁ = ਖੱਪਰ ਜਿਸ ਵਿਚ ਜੋਗੀ ਘਰ ਘਰ ਤੋਂ ਆਟਾ ਮੰਗਦਾ ਹੈ, ਉਹ ਮਨ ਜੋ ਦਰ ਦਰ ਤੇ ਭਟਕਦਾ ਹੈ, ਉਹ ਮਨ ਜੋ ਕਈ ਵਾਸ਼ਨਾਂ ਵਿਚ ਖ਼ੁਆਰ ਹੁੰਦਾ ਫਿਰਦਾ ਹੈ। ਫੂਟ ਮਫੂਟ = ਟੋਟੇ ਟੋਟੇ ਹੋ ਗਿਆ, ਬੇਅੰਤ ਵਾਸਨਾਂ ਪਿਛੇ ਦੌੜ-ਭੱਜ ਕਰਨ ਲੱਗ ਪਿਆ।
ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥
The poor Yogi has played out his game; only ashes remain on his seat. ||48||
(ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥ ਬਪੁੜਾ = ਵਿਚਾਰਾ, ਮੰਦ-ਭਾਗੀ, ਜਿਸ ਨੇ ਇਸ ਜਨਮ-ਫੇਰੀ ਵਿਚ ਕੁਝ ਭੀ ਨਾਹ ਖੱਟਿਆ। ਖੇਲਿਓ = ਖੇਡ ਉਜਾੜ ਗਿਆ, ਬਾਜ਼ੀ ਹਾਰ ਗਿਆ। ਆਸਨਿ = ਆਸਨ ਉਤੇ, ਇਸ ਦੇ ਪੱਲੇ। ਬਿਭੂਤਿ = ਸੁਆਹ, ਖੇਹ-ਖ਼ੁਆਰੀ ॥੪੮॥