ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ

Kabeer, the crowds follow the path which the Pandits, the religious scholars, have taken.

ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ; ਜਿਹ ਮਾਰਗਿ = ਜਿਸ ਰਾਹੇ, ਕਰਮ-ਕਾਂਡ ਦੇ ਜਿਸ ਰਾਹੇ, ਤੀਰਥ ਵਰਤ ਆਦਿਕ ਦੇ ਜਿਸ ਰਾਹੇ। ਪਰੀ = ਤੁਰ ਪਈ, ਤੁਰੀ ਜਾ ਰਹੀ ਹੈ। ਬਹੀਰ = ਭੀੜ, ਲੋਕਾਂ ਦੀ ਭੀੜ, ਬੇਅੰਤ ਲੋਕ।

ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥

There is a difficult and treacherous cliff on that path to the Lord; Kabeer is climbing that cliff. ||165||

ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥ ਅਵਘਟ ਘਾਟੀ = ਔਖੀ ਘਾਟੀ, ਔਖਾ ਚੜ੍ਹਾਈ ਦਾ ਪੈਂਡਾ ॥੧੬੫॥