ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥
Kabeer, the mortal dies of his worldly troubles and pain, after worrying about his family.
ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ। ਦੁਨੀਆ ਕੇ ਦੋਖੇ = ਇਸ ਫ਼ਿਕਰ ਵਿਚ ਕਿ ਦੁਨੀਆ ਕੀਹ ਆਖੇਗੀ। ਮੂਆ = ਮਰ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ। ਕੁਲ ਕੀ ਕਾਨਿ = ਉਸ ਬੰਦਸ਼ ਵਿਚ ਜਿਸ ਵਿਚ ਆਪਣੀ ਕੁਲ ਦੇ ਲੋਕ ਤੁਰੇ ਆ ਰਹੇ ਹਨ।
ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥
Whose family is dishonored, when he is placed on the funeral pyre? ||166||
(ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥ ਲਾਜਸੀ = ਲੱਜਾਵਾਨ ਹੋਵੇਗਾ, ਸ਼ਰਮ-ਸਾਰ ਹੋਵੇਗਾ, ਬਦਨਾਮੀ ਖੱਟੇਗਾ। ਮਸਾਨਿ = ਮਸਾਨ ਵਿਚ ॥੧੬੬॥