ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ

Kabeer, you shall drown, you wretched being, from worrying about what other people think.

ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)। ਰੇ ਬਾਪੁਰੇ = ਹੇ ਮੰਦ-ਭਾਗੀ ਜੀਵ! ਲੋਗਨ ਕੀ ਕਾਨਿ = ਲੋਕ-ਲਾਜ ਵਿਚ।

ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥

You know that whatever happens to your neighbors, will also happen to you. ||167||

(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥ ਪਾਰੋਸੀ = ਪੜੋਸੀ, ਗੁਆਂਢੀ ॥੧੬੭॥