ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥
Kabeer, even dry bread, made of various grains, is good.
ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ। ਮਧੂਕਰੀ = ਘਰ ਘਰ ਤੋਂ ਮੰਗੀ ਹੋਈ ਭਿੱਛਿਆ। ਨਾਨਾ ਬਿਧਿ ਕੋ = ਕਈ ਕਿਸਮਾਂ ਦਾ। ਨਾਜੁ = ਅਨਾਜ, ਅੰਨ।
ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥
No one brags about it, throughout the vast country and great empire. ||168||
(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ॥੧੬੮॥ ਦਾਵਾ = ਮਲਕੀਅਤ ਦਾ ਹੱਕ। ਕਾਹੂ ਕੋ = ਕਿਸੇ (ਜਾਇਦਾਦ) ਨਾਲ ॥੧੬੮॥