ਜਰਾਸੰਧਿ ਨ੍ਰਿਪ ਸੋ ਮੰਤ੍ਰੀ ਬਾਚ

Speech of the ministers addressed to Jarasandh:

ਜਰਾਸੰਧ ਪ੍ਰਤਿ ਮੰਤਰੀਆਂ ਨੇ ਕਿਹਾ:

ਦੋਹਰਾ

DOHRA

ਦੋਹਰਾ:

ਤਬ ਬੋਲਿਓ ਮੰਤ੍ਰੀ ਸੁਮਤਿ ਜਰਾਸੰਧਿ ਕੇ ਤੀਰ

Now the minister, Sumati by name, spoke to the king Jarasandh,

ਤਦ 'ਸੁਮਤਿ' ਮੰਤਰੀ ਰਾਜਾ ਜਰਾਸੰਧ ਕੋਲ ਬੋਲਣ ਲਗਿਆ,

ਸਾਝ ਪਰੀ ਹੈ ਅਬ ਨ੍ਰਿਪਤਿ ਕਉਨ ਲਰੈ ਰਨਿ ਬੀਰ ॥੧੭੨੨॥

“Now it is evening, who will fight at this time?”1722.

ਹੇ ਰਾਜਨ! ਸੰਝ ਹੋ ਗਈ ਹੈ, ਇਸ ਵਕਤ ਕਿਹੜਾ ਯੁੱਧਵੀਰ ਯੁੱਧ ਕਰੇਗਾ ॥੧੭੨੨॥

ਉਤ ਰਾਜਾ ਚੁਪ ਹੋਇ ਰਹਿਓ ਮੰਤ੍ਰਿ ਕਹੀ ਜਬ ਗਾਥ

ਉਧਰ ਜਦੋ ਮੰਤਰੀ ਨੇ (ਇਹ) ਗੱਲ ਕਹੀ (ਤਾਂ) ਰਾਜਾ ਚੁਪ ਹੋ ਰਿਹਾ।

ਇਤ ਮੁਸਲੀਧਰ ਤਹ ਗਯੋ ਜਹਾ ਹੁਤੇ ਬ੍ਰਿਜਨਾਥ ॥੧੭੨੩॥

On that side, listening to the minister, the king sat down silently and on this side Balram reached there where Krishna was sitting.1723.

ਇਧਰ ਬਲਰਾਮ ਉਥੇ ਚਲਾ ਗਿਆ ਜਿਥੇ ਸ੍ਰੀ ਕ੍ਰਿਸ਼ਨ (ਬੈਠੇ) ਸਨ ॥੧੭੨੩॥