ਮੁਸਲੀ ਬਾਚ ਕਾਨ੍ਰਹ ਸੋ

Speech of Balram addressed to Krishna:

ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ:

ਦੋਹਰਾ

DOHRA

ਦੋਹਰਾ:

ਕ੍ਰਿਪਾਸਿੰਧ ਇਹ ਕਉਨ ਸੁਤ ਖੜਗ ਸਿੰਘ ਜਿਹ ਨਾਮ

ਹੇ ਕ੍ਰਿਪਾ ਨਿਧਾਨ! ਇਹ ਕਿਸ ਦਾ ਪੁੱਤਰ ਸੀ ਜਿਸ ਦਾ ਨਾਂ ਖੜਗ ਸਿੰਘ ਸੀ।

ਐਸੋ ਅਪੁਨੀ ਬੈਸ ਮੈ ਨਹਿ ਦੇਖਿਓ ਬਲ ਧਾਮ ॥੧੭੨੪॥

“O the ocean of mercy! who was this king Kharag Singh? I have not seen till now such a powerful hero.1724.

ਮੈਂ ਆਪਣੀ ਆਯੂ ਵਿਚ ਇਸ ਵਰਗਾ ਸ਼ਕਤੀ ਦਾ ਪੁੰਜ (ਹੋਰ ਕੋਈ) ਨਹੀਂ ਵੇਖਿਆ ॥੧੭੨੪॥