ਕਬਿਤੁ

Kabit

ਕਬਿੱਤ:

ਲਾਬੀ ਲਾਬੀ ਸਾਲ ਜਹਾ ਊਚੇ ਬਟ ਤਾਲ ਤਹਾ ਐਸੀ ਠੌਰ ਤਪ ਕੋ ਪਧਾਰੈ ਐਸੋ ਕੌਨ ਹੈ

The laudability of this jungle makes (god) Indra’s garden Who is there, who could meditate quietly in such a jungle,

ਜਿਥੇ ਲੰਬੇ ਲੰਬੇ ਸਾਲ ਦੇ ਬ੍ਰਿਛ ਸਨ, ਉਥੇ ਉੱਚੇ ਉੱਚੇ ਕੰਢਿਆ ਵਾਲੇ ਤਾਲਾਬ ਸਨ। ਅਜਿਹੇ ਸਥਾਨ ਉਤੇ ਤਪ ਕਰਨ ਲਈ ਪਧਾਰਿਆ, ਅਜਿਹਾ ਕੌਣ ਹੈ?

ਜਾ ਕੀ ਪ੍ਰਭਾ ਦੇਖਿ ਪ੍ਰਭਾ ਖਾਡਵ ਕੀ ਫੀਕੀ ਲਾਗੈ ਨੰਦਨ ਨਿਹਾਰਿ ਬਨ ਐਸੋ ਭਜੈ ਮੌਨ ਹੈ

Which is abounded (with trees) like the stars in the sky?

ਜਿਸ ਦੀ ਸ਼ੋਭਾ ਨੂੰ ਵੇਖ ਕੇ ਇੰਦਰ ਦੇ ਬਾਗ਼ ('ਖਾਂਡਵ') ਦੀ ਸ਼ੋਭਾ ਫਿਕੀ ਲਗਦੀ ਹੋਵੇ। (ਇਸ ਨੂੰ) ਨੰਦਨ ਬਾਗ਼ ਵੇਖ ਕੇ ਚੁਪ ਧਾਰਨ ਕਰ ਲੈਂਦਾ ਹੈ।

ਤਾਰਨ ਕੀ ਕਹਾ ਨੈਕੁ ਨਭ ਨਿਹਾਰਿਯੋ ਜਾਇ ਸੂਰਜ ਕੀ ਜੋਤਿ ਤਹਾ ਚੰਦ੍ਰ ਕੀ ਜੌਨ ਹੈ

Neither there could come the Sunrays, nor the Moonlight enters Neither there were the gods visible, nor were seen the demons.

ਉਥੇ ਤਾਰਿਆਂ ਦੀ ਕੀ ਬਸਾਤ, ਆਕਾਸ਼ ਵੀ ਜ਼ਰਾ ਜਿੰਨਾ ਵੇਖਿਆ ਨਹੀਂ ਜਾ ਸਕਦਾ। ਉਥੇ ਨਾ ਸੂਰਜ ਦੀ ਰੌਸ਼ਨੀ ਹੈ ਅਤੇ ਨਾ ਹੀ ਚੰਦ੍ਰਮਾ ਦੀ ਚਾਂਦਨੀ (ਦਿਸਦੀ ਹੈ)।

ਦੇਵ ਨਿਹਾਰਿਯੋ ਦੈਤ ਕੋਊ ਬਿਹਾਰਿਯੋ ਜਹਾ ਪੰਛੀ ਕੀ ਗੰਮ੍ਰਯ ਤਹਾ ਚੀਟੀ ਕੋ ਗੌਨ ਹੈ ॥੭੯॥

Neither it was approachable to the birds, nor the insects could trod in.(79)

ਉਥੇ ਨਾ ਕੋਈ ਦੇਵਤਾ ਦਿਸਦਾ ਹੈ ਅਤੇ ਨਾ ਕੋਈ ਦੈਂਤ ਵਿਚਰਦਾ ਹੈ। ਉਥੇ ਨਾ ਕੋਈ ਪੰਛੀ ਪਹੁੰਚ ਸਕਦਾ ਹੈ ਅਤੇ ਨਾ ਹੀ ਕੀੜੀ ਜਾ ਸਕਦੀ ਹੈ ॥੭੯॥