ਚੌਪਈ

Chaupaee

ਚੌਪਈ:

ਚੋਟਨ ਲਗੇ ਰੋਹ ਮਨ ਆਨੋ

She (the maid) was infuriated after getting severe beating.

ਸੱਟਾਂ ਵਜਣ ਨਾਲ (ਲੌਂਡੀ ਦੇ) ਮਨ ਵਿਚ ਕ੍ਰੋਧ ਆਇਆ।

ਜਾਇ ਸੈਯਦ ਸੋ ਕਰਿਯੋ ਯਰਾਨੋ

She got involved herself with a Sayeed.

(ਉਸ ਨੇ ਇਕ) ਸੱਯਦ ਨਾਲ ਯਾਰਾਨਾ ਗੰਢ ਲਿਆ।

ਨਿਤ ਤਿਹ ਅਪਨੇ ਸਦਨ ਬੁਲਾਵੈ

She invited him to her house every day and

ਉਸ ਨੂੰ ਨਿੱਤ ਆਪਣੇ ਘਰ ਬੁਲਾ ਲੈਂਦੀ

ਸਾਹੁ ਤ੍ਰਿਯਾ ਕੋ ਦਰਬੁ ਲੁਟਾਵੈ ॥੨॥

Started to plunder the wealth of the trader’ wife.(2)

ਅਤੇ ਸ਼ਾਹ ਦੀ ਇਸਤਰੀ ਦਾ ਧੰਨ ਲੁਟਾ ਦਿੰਦੀ ॥੨॥